(ਸਮਾਜ ਵੀਕਲੀ)
ਕਿਹੜੀਆਂ ਮੁਹੱਬਤਾਂ ਦੀ ਲਿਖਾਂ ਕਵਿਤਾ,
ਮਿਲਜੁਲ ਕੇ ਤਾਂ ਲੋਕੀਂ ਰਹਿ ਨਾ ਰਹੇ,
ਪਹਿਲਾਂ ਚਾਟੀਆਂ ਦੇ ਵਿੱਚ ਹੁੰਦੀਆਂ ਸੀ ਮਧਾਣੀਅਾਂ,
ਤੇ ਹੁਣ ਪੀਜ਼ਾ ਹੱਟ ਨੇ,
ਪਹਿਲਾਂ ਥੜ੍ਹਿਆਂ ਤੇ ਬਹਿੰਦੀਆਂ ਸੀ ਢਾਣੀਆਂ ,
ਤੇ ਹੁਣ ਥਡ਼੍ਹੇ ਦਿੱਤੇ ਪੱਟ ਨੇ ,
ਖੇਤਾਂ ਵਾਲੀ ਠੰਢੀ ਹਵਾ ਦਾ ਆਨੰਦ ਲੋਕੀਂ ਲੈ ਨਾ ਰਹੇ ,
ਕਿਹਡ਼ੀਆਂ ਮੁਹੱਬਤਾਂ ਦੀ ਲਿਖਾਂ ਕਵਿਤਾ ,
ਮਿਲਜੁਲ ਕੇ ਤਾਂ ਲੋਕੀੰ ਰਹਿ ਨਾ ਰਹੇ।
ਕਦੇ ਸੰਤਾਲੀ ਤੇ ਕਦੇ ਚੁਰਾਸੀ ਵਾਲੇ ਦੰਗੇ ਨੇ ,
ਹਰ ਵਾਰ ਹੀ ਕਾਹਤੋਂ ਪੰਜਾਬੀ ਸੂਲੀ ਉੱਤੇ ਜਾਂਦੇ ਟੰਗੇ ਨੇ,
ਕਿਸੇ ਤੇ ਤਾਂ ਜ਼ਖ਼ਮ ਪੁਰਾਣੇ ਵੀ ਭਰ ਜਾਂਦੇ ਨੇ ,
ਪਰ ਕਿਸੇ ਦੇ ਫੱਟ ਹੋਰ ਵੀ ਡੂੰਘੇ ਹੋ ਜਾਂਦੇ ਨੇ,
ਨਫ਼ਰਤ ਵਾਲੇ ਮਹਿਲ ਦਿਲਾਂ ਵਿਚੋੰ ਢਹਿ ਨਾ ਰਹੇ,
ਕਿਹੜੀਆਂ ਮੁਹੱਬਤਾਂ ਦੀ ਲਿਖਾਂ ਕਵਿਤਾ,
ਮਿਲਜੁਲ ਕੇ ਤਾਂ ਲੋਕੀਂ ਰਹਿ ਨਾ ਰਹੇ।
ਹਰ ਵਾਰ ਹੀ ਕਾਹਤੋਂ ਮਨਮਾਨੀ ਕਰਦੀਆਂ ਸਰਕਾਰਾਂ ਨੇ ,
ਲੋਕਤੰਤਰੀ ਰਾਜਾਂ ਵਿਚ ਰਹਿ ਕੇ ਲੋਕਾਂ ਨੂੰ ਹੀ ਮਿਲਦੀਆਂ ਹਾਰਾਂ ਨੇ,
ਪੈਟਰੋਲ ਤੇ ਡੀਜ਼ਲ ਆਏ ਹਫ਼ਤੇ ਹੀ ਚੜ੍ਹ ਜਾਂਦੇ ਨੇ,
ਕਿਸਾਨਾਂ ਦੀਆਂ ਆਸਾਂ ਦੇ ਪੱਲੇ ਤਾਂ ਓਦੀੰ ਝੜ੍ਹ ਜਾਂਦੇ ਨੇ,
ਬੈਂਕਾਂ ਦੇ ਤਾਂ ਕਰਜ਼ੇ ਪਹਿਲਾਂ ਹੀ ਉਨ੍ਹਾਂ ਕੋਲੋਂ ਲਹਿ ਨਾ ਰਹੇ,
ਕਿਹੜੀਆਂ ਮੁਹੱਬਤਾਂ ਦੀ ਲਿਖਾਂ ਕਵਿਤਾ,
ਮਿਲਜੁਲ ਕੇ ਤਾਂ ਲੋਕੀੰ ਰਹਿ ਨਾ ਰਹੇ।
ਮਨਦੀਪ ਪੈਣਾ ਸਾਰਿਆਂ ਨੂੰ ਇਕੱਠੇ ਹੋ ਕੇ ਖੜ੍ਹਨਾ,
ਹੋ ਜਾਊਗੀ ਜੜ੍ਹ ਪੱਛਮੀ ਕਲਚਰ ਦੀ ਡੂੰਘੀ ਵਰਨਾ,
ਸਾਰਿਆਂ ਨੇ ਰਲ ਕਰਨਾ ਇਕ ਹੀ ਵਾਅਦਾ ਏ,
ਸਾਰੇ ਹਾਂ ਅਸੀਂ ਇੱਕ ਤੇ ਸਾਡਾ ਇੱਕ ਹੀ ਇਰਾਦਾ ਏ,
ਸਾਰੇ ਧਰਮਾਂ ਦਾ ਮਾਣ ਸਤਿਕਾਰ ਕਰਾਂਗੇ ,
ਆਪ ਜਿਉਣਾ ਅਤੇ ਦੂਜਿਆਂ ਨੂੰ ਇਹ ਅਧਿਕਾਰ ਦਿਆਂਗੇ,
ਇਕ ਦੂਜੇ ਕੋਲੋਂ ਕਿਸੇ ਨੂੰ ਵੀ ਭੈਅ ਨਾ ਰਹੇ,
ਕਿਹੜੀਆਂ ਮੁਹੱਬਤਾਂ ਦੀ ਲਿਖਾਂ ਕਵਿਤਾ,
ਮਿਲਜੁਲ ਕੇ ਤਾਂ ਲੋਕੀਂ ਰਹਿ ਨਾ ਰਹੇ।
ਮਨਦੀਪ ਕੌਰ ਦਰਾਜ
98775-67020