(ਸਮਾਜ ਵੀਕਲੀ)
ਸੁਬਿਆਂ ਸਦੀਆਂ ਤੱਕ ਨਾਂ ਭੁੱਲਣਾ
ਤੇਰਾ ਕਿੱਤਾ ਕਾਰਾ
ਮੁਅਫੀ ਦੇ ਤਾਂ ਲਾਇਕ ਹੈ ਨਹੀ
ਜੁਰਮ ਹੈ ਤੇਰਾ ਭਾਰਾ
ਨਿੱਕੀਆਂ ਜਿੰਦਾਂ ਉਤੇ ਚਲਾਇਆ
ਝੂੰਠੇ ਧਰਮ ਦਾ ਆਰਾ
ਅੱਜ ਵੀ ਇਸ ਕਰਤੂਤ ਨੂੰ ਸੁਬਿਆ
ਕੋਸੇ ਆਲਮ ਸਾਰਾ
ਬੱਚਿਆਂ ਤੇ ਤੂੰ ਜੁਲਮ ਹੈ ਢਾਇਆ
ਜਦ ਚੱਲਿਆ ਨਾਂ ਚਾਰਾ
ਹਿਰਿਆਂਂ ਦੀ ਤੂੰ ਕਦਰ ਨਾਂ ਸਮਝੀ
ਤੇਰੇ ਮਨ ਵਿੱਚ ਗਾਰਾ
ਕਬਰ ਤੇਰੀ ਤੇ ਘਾਹ ਨਾਂ ੳੁਗਿਆ
ਅਾ ਕੇ ਵੇਖ ੳੁਜਾੜਾ
ਅੱਜ ਵੀ ਹਰਖ ਹੈ ਅੱਖੀਆਂ ਦੇ ਵਿੱਚ
ਸੀਨੇ ਦੇ ਵਿੱਚ ਸਾੜਾ
ਸੱਚ ਅਤੇ ਝੂੱਠ ਦਾ ਵੇਖ ਜਾਲਮਾਂ
ਕਿਵੇਂ ਹੁੰਦਾ ਨਿਤਾਰਾ
ਜੋਰਾਵਰ ਸਿੰਘ ਅੱਜ ਵੀ ਸੂਰਜ
ਫਤਿਹ ਸਿਂੰਘ ਸੀਤਾਰਾ
ਬਿੰਦਰਾ ਸੱਚ ਤਾਂ ਅੱਜ ਵੀ ਜਿੳੁਦਾ
ਝੂਠ ਨਾਂ ਜੰਮੇ ਦੋਵਾਰਾ
ਬਿੰਦਰ ਜਾਨ ਏ ਸਾਹਿਤ ਇਟਲੀ