ਗਾਇਕ ਲਹਿੰਬਰ ਹੁਸੈਨਪੁਰੀ-ਰਜਨੀ ਜੈਨ ਆਰੀਆ ਟਰੈਕ ‘ਲਾਲ ਛੋਟੇ-ਛੋਟੇ’ ਨਾਲ ਹੋ ਰਹੇ ਨੇ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਾਕਾ ਸਰਹੰਦ ਵਿਚ ਛੋਟੇ ਸਹਿਬਜਾਦਿਆਂ ਦੀ ਮਹਾਨ ਅਦੁੱਤੀ ਸ਼ਹੀਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਧਾਰਮਿਕ ਟਰੈਕ ‘ ਲਾਲ ਛੋਟੇ ਛੋਟੇ’ ਲੈ ਕੇ ਹਾਜ਼ਰ ਹੋ ਰਹੇ ਹਨ, ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਲਹਿੰਬਰ ਹੁਸੈਨਪੁਰੀ ਅਤੇ ਰਜਨੀ ਜੈਨ ਆਰੀਆ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਦੋਨੋਂ ਹੀ ਗਾਇਕਾਂ ਨੇ ਦੱਸਿਆ ਕਿ ਇਸ ਟਰੈਕ ਨੂੰ ਜਲਦ ਹੀ ਸ਼ੋਸ਼ਲ ਮੀਡੀਏ ਦੀਆਂ ਵੱਖ-ਵੱਖ ਸਾਈਟਾਂ ਤੇ ਰਿਲੀਜ਼ ਕੀਤਾ ਜਾਵੇਗਾ। ਜਿਸ ਦਾ ਵੀਡੀਓ ਬਾਬਾ ਕਮਲ ਦੀ ਨਿਰਦੇਸ਼ਨਾਂ ਹੇਠ ਸੰਗੀਤਕਾਰ ਅਮਰਿੰਦਰ ਕਾਹਲੋਂ ਦੇ ਸੰਗੀਤ ਵਿਚ ਸ਼ਿੰਗਾਰ ਕੇ ਤਿਆਰ ਕੀਤਾ ਗਿਆ ਹੈ। ਇਸ ਸ਼ਰਧਾਂਜਲੀ ਗੀਤ ਨੂੰ ਪ੍ਰਸਿੱਧ ਗੀਤਕਾਰ ਬੂਟਾ ਗੁਲਾਮੀ ਵਾਲਾ ਨੇ ਕਲਮਬੱਧ ਕੀਤਾ ਹੈ ਅਤੇ ਇਸ ਵਿਚ ਲਹਿੰਬਰ ਹੁਸੈਨਪੁਰੀ ਦੇ ਲਖਤੇ ਜਿਗਰ ਦੋਨੋਂ ਜੁੜਵਾ ਬੇਟੇ ਹਰਨੂਰ ਸਿੰਘ ਅਤੇ ਲਵਨੂਰ ਸਿੰਘ ਨੇ ਆਪਣੀ ਅਹਿਮ ਭੂਮਿਕਾ ਬਤੌਰ ਏ ਐਕਟਰ ਅਤੇ ਗਾਇਕ ਵਜੋਂ ਵੀ ਪਹਿਲੀ ਵਾਰ ਕੈਮਰੇ ਸਾਹਮਣੇ ਪੇਸ਼ ਕੀਤੀ ਹੈ। ਇਸ ਧਾਰਮਿਕ ਗੀਤ ਦੇ ਸਾਰੇ ਪੜਾਅ ਲੱਗਭਗ ਮੁਕੰਮਲ ਹੋ ਚੁੱਕੇ ਹਨ। ਜੋ ਲਾਂਚਿੰਗ ਲਈ ਬਿਲਕੁਲ ਤਿਆਰ ਬਰ ਤਿਆਰ ਹਨ।

Previous articleਗਰੀਬ ਦਾ ਜਸ਼ਨ
Next articleਗੁਰਬਖਸ਼ ਸ਼ੌਂਕੀ ਅਤੇ ਯਾਦੀ ਕੰਦੋਲਾ ਲੈ ਕੇ ਆਏ ਟਰੈਕ ‘ਭਾਰਤ/ਪਾਕਿ’