ਹਮਬਰਗ/ ਜਰਮਨੀ ( ਰੇਸ਼ਮ ਭਰੋਲੀ )- ਭਾਰਤ ਵਿਚ ਮੋਦੀ ਸਰਕਾਰ ਦੂਆਰਾ ਬਣਾਏ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਦੁਨੀਆ ਭਰ ਵਿਚ ਭਾਰਤੀ ਕਰ ਰਹੇ ਹਨ ਅਤੇ ਭਾਰਤ ਵਿਚ ਲੱਖਾਂ ਦੀ ਗਿਣਤੀ ਵਿੱਚ ਲੋਕ ਆਪਣੇ ਘਰ-ਬਾਰ ਛੱਡ ਕੇ ਸੜਕਾਂ ਤੇ ਪੱਕੇ ਤੌਰ ਤੇ ਧਰਨੇ ਲਗਾਈ ਬੈਠੇ ਹਨ ਇਸ ਕਰਕੇ ਹਮਬਰਗ ਦੇ ਆਸਪਾਸ ਰਹਿੰਦੇ ਲੋਕਾਂ ਨੇ ਹਮਬਰਗ ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ਤੇ ਇਕ ਭਾਰੀ ਇਕੱਤਰਤਾ ਕਰਕੇ ਮੋਦੀ ਸਰਕਾਰ ਦਾ ਵਿਰੋਧ ਕਰਕੇ ਸਰਕਾਰ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ ਅਤੇ ਜਰਮਨੀ ਦੀ ਸਰਕਾਰ ਨੂੰ ਦੱਸਣ ਲਈ ਕੇ ਭਾਰਤ ਦੀ ਸਰਕਾਰ ਕਿਸ ਤਰ੍ਹਾਂ ਦੇਸ਼ ਦੇ ਨਾਗਰਿਕ ਦੀ ਰੋਜ਼ੀ-ਰੋਟੀ ਖੋਹ ਕੇ ਆਪਣੇ ਚਹੇਤਿਆਂ ਨੂੰ ਦੇ ਰਹੀ ਹੈ ਹਮਬਰਗ ਵਿਚਲੇ ਧਰਨੇ ਨੂੰ ਯੂਰਪ ਦੇ ਵੱਡੇ ਧਰਨੇ ਵਿੱਚ ਮੰਨਿਆ ਗਿਆ ਜਿਸ ਵਿਚ ਬੁਜ਼ੁਰਗ ਬੱਚੇ ਨੌਜੁਆਨ ਭੈਣਾਂ ਅਤੇ ਵੀਰ ਵੱਡੀ ਗਿਣਤੀ ਵਿੱਚ ਹੱਥਾਂ ਵਿਚ ਤਖਤੀਆਂ ਲੈ ਕੇ ਕਿਸਾਨੀ ਪਹਿਰਾਵੇ ਵਿੱਚ ਪਹੁੰਚੇ ਹੋਏ ਸਨ ਜਿਹਨਾਂ ਨੇ ਅਨੁਸ਼ਾਸ਼ਨ ਵਿੱਚ ਰਹਿਕੇ ਜ਼ੋਰਦਾਰ ਢੰਗ ਨਾਲ ਪ੍ਰਦਰਸ਼ਨ ਕੀਤਾ ਧਰਨੇ ਦੀ ਕਾਮਯਾਬੀ ਤੇ ਸੰਤੁਸ਼ਟੀ ਜਾਹਰ ਕਰਦਿਆਂ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆ ਪ੍ਰਮੋਦ ਕੁਮਾਰ ਮਿੰਟੂ, ਰੇਸ਼ਮ ਭਰੋਲੀ, ਰਾਜੀਵ ਬੇਰੀ, ਰਾਜ ਸ਼ਰਮਾ ਅਤੇ ਗੁਰਮੇਲ ਸਿੰਘ ਮਾਨ ਹੋਰਾਂ ਨੇ ਧਰਨੇ ਵਿੱਚ ਪਹੁੰਚੀ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਸਾਥ ਦੇਣ ਦੀ ਅਪੀਲ ਵੀ ਕੀਤੀ।,