(ਸਮਾਜ ਵੀਕਲੀ)
ਜੇ ਕੋਈ ਗੱਲ, ਵਿਚਾਰ ਨਾ ਦਿੱਸੇ,
ਆਪਣੇ ਰਲ਼ਦਾ ਸੰਗ।
ਅੰਨ੍ਹੀ ਸ਼ਰਧਾ ਤੇ ਵਿਸ਼ਵਾਸੀਂ,
ਪਾਉਂਦਾ ਹੋਵੇ ਭੰਗ।
ਖਰੀਆਂ, ਤੱਤੀਆਂ, ਕੌੜੀਆਂ ਤੋਂ ਵੀ,
ਉੁੱਪਰ ਜਾਏ ਉਲੰਘ।
ਐਸ਼-ਪ੍ਰਸਤੀ, ਸ਼ਾਨੋ-ਸ਼ੌਕਤ,
ਕਰਦਾ ਦਿੱਸੇ ਭੰਗ।
ਉੁੱਤੋਂ ਬਹੁਤੇ ਆਪਣਿਆਂ ਤੇ,
ਲੱਗੇ ਚੜ੍ਹਾਉਂਦਾ ਰੰਗ।
ਇਹਤੋਂ ਪਹਿਲਾਂ ਲੋਕਾਂ ਦੇ ਵਿੱਚ,
ਵਧ ਜਾਏ ਉਹਦੀ ਮੰਗ।
ਚਾਲ ਬਣਾ ਧਰਮੀ ਜਿਹੇ ਬੰਦਿਆਂ,
ਇੱਕੋ ਈ ਵਰਤਿਆ ਢੰਗ।
‘ਆਨੇ ਵਾਲੀ ਥਾਂ’ ਤੇ ਆ ਕੇ,
ਫਿਰਕੂ ਦਿੱਤਾ ਰੰਗ।
ਭਾਵਨਾਵਾਂ ਦੀ ਪਾ ਦੁਹਾਈ,
ਛੇੜੀ ਘਟੀਆ ਜੰਗ।
ਗੁਰੂਆਂ, ਪੀਰਾਂ, ਵਲੀ, ਫਕੀਰਾਂ,
ਕੀਤਾ ਰੱਜਕੇ ਤੰਗ।
ਫਿਰ ਰੋਮੀ ਪਿੰਡ ਘੜਾਮੇਂ ਵਰਗੇ,
ਕੀਕਣ ਜਾਵਣ ਖੰਘ।
ਐਪਰ ਸਿਰ ਤੇ ਕਫ਼ਨ ਵਾਲੇ ਦਾ,
ਕਿਵੇਂ ਬਦਲ ਜਏ ਢੰਗ।
ਰੋਮੀ ਘੜਾਮੇਂ ਵਾਲ਼ਾ।
98552-81105