ਵਿਦੇਸ਼ੀ ਪੰਜਾਬੀ ਵੀਰਾਂ ਨੂੰ ਬੇਨਤੀ

ਕਿ੍ਸ਼ਨਾ ਸ਼ਰਮਾ
(ਸਮਾਜ ਵੀਕਲੀ)

 

ਖਾਲਿਸਤਾਨ ਦੇ ਨਾਅਰੇ ਫੇਸਬੁੱਕ ਤੇ ਨਾ ਪਾਓ  ਵੀਰਨੋ
ਕਿਸਾਨਾਂ ਦੀਆਂ ਔਕੜਾਂ ਹੋਰ  ਨਾ ਵਧਾਓ ਵੀਰਨੋਂ
ਹਰ ਹਿੰਦੂ ਖੜਾ ਅੱਜ  ਡਟ ਕੇ ਕਿਸਾਨਾਂ ਨਾਲ
ਅਲਗਾਵ ਵਾਦੀ ਨੀਤੀ ਨਾ ਅਪਨਾਓ ਵੀਰਨੋ
ਪੰਜਾਬ ਦੇ ਕਿਸਾਨ ਅੱਜ ਖਾਲਿਸਤਾਨ ਨਹੀਂ ਮੰਗਦੇ
ਉੰਨਾਂ ਦੇ ਡੁਬਦੇ ਖੇਤਾਂ ਨੂੰ ਰਲ ਕੇ  ਬਚਾਓ ਵੀਰਨੋ
ਸਮਾਂ ਵਿਚਾਰੋ, ਬਾਕੀ ਸਟੇਟਾਂ ਦੇ ਕਿਸਾਨ ਅੱਜ ਨਾਲ ਹਨ
ਪੰਜਾਬ ਦੇ ਕਿਸਾਨ ਨੂੰ ਇਕੱਲਾ ਨਾ ਖੜਾਓ ਵੀਰਨੋ
ਵਿਦੇਸ਼ਾਂ ਵਿਚ ਚੰਗਾ ਪੈਸਾ ਕਮਾ ਰਹੇ ਹੋਂ
ਗੱਡੀਆਂ ਵਿੱਚ ਵੀ ਹੀਟਰ ਚਲਾ ਰਹੇ ਹੋਂ
ਆਓ ਪਾਣੀ ਦੀਆਂ ਬੁਛਾਰਾਂ ਸਹਿ ਕੇ ਵੇਖੋ
ਸੜਕਾਂ ਤੇ ਕਿਸਾਨਾਂ ਨਾਲ, ਰਾਤਾਂ ਹੰਡਾਓ ਵੀਰਨੋ
ਜੇਕਰ ਬਹੁਤ ਹੀ ਪਿਆਰਾ ਸੀ ਤੁਹਾਨੂੰ ਪੰਜਾਬ
ਤਾਂ ਫਿਰ, ਇਸ  ਨੂੰ ਛੱਡ ਕੇ ਹੀ ਕਿਉਂ  ਗਏ
ਯਾਦ ਕਰੋ ਜ਼ਰਾ, ਸਾਡੇ ਪੰਜਾਬ ਦੀ ਹਾਲਤ ਨੂੰ
ਐਂਵੇ ਫੋਕੀ ਹਮਦਰਦੀ ਨਾ ਜਤਾਓ ਵੀਰਨੋ
ਤੁਹਾਡੇ  ਗਲਤ ਨਾਅਰਿਆਂ ਨੂੰ ਸੁਣ ਕੇ
ਕਿਸਾਨ -ਵਿਰੋਧੀ- ਦਲ ਲੁਕਮੇ ਖੜ੍ਹੇ ਹੋ ਜਾਣਗੇ
ਸ਼ਾਂਤਮਈ ਅੰਦੋਲਨ ਦਾ ਰੂਪ ਹੀ ਬਦਲ ਜਾਂਣਗੇ
ਐਂਵੇ ਅੱਗ ਬਾਲ ਕੇ ਫੂਸ ਨਾ ਪਾਓ ਵੀਰਨੋ
ਦੇਸ਼ ਦੇ ਦੋ ਟੁਕੜੇ ਹੋਏ , ਅਸੀਂ ਕੀ ਕੱਢਿਆ
ਸੋਹਣਾ ਨਨਕਾਣਾ ਸਾਹਿਬ ਸਾਡੇ ਦੇਸੋਂ ਕੱਢਿਆ
ਕਿਸਾਨ ਨਹੀਂ ਮੰਗਦੇ, ਛੋਟਾ ਜਿਹਾ ਖਾਲਿਸਤਾਨ ਵੀਰਨੋ
ਉੰਨਾਂ ਦਾ ਆਪਣਾ ਹੈ ਸਾਰਾ ਹਿੰਦੁਸਤਾਨ ਵੀਰਨੋ
ਤੁਸੀਂ ਜੀਵਨ ਦੀ ਸ਼ੁਰੂਆਤ ਭਾਰਤੀ-ਹਵਾ ਵਿਚ ਕੀਤੀ
ਸਤਿਕਾਰ ਭਿਜੀ ਕਲਮ ਨਾਲ ਬੇਨਤੀ ਮੈਂ ਕੀਤੀ
ਇੱਕ ਮੁੱਠ ਹੋਣਾ ਹੀ, ਸੁਧਾਰ ਦੀ ਹੈ ਨੀਤੀ
ਇਸ ਬੇਨਤੀ ਨੂੰ ਫੁਕਾਂ ਮਾਰ ਨਾ ਉਡਾਇਓ ਵੀਰਨੋ
ਸਮਝਦਾਰੀ ਨਾਲ ਫੇਸਬੁੱਕ ਤੇ ਪਤੰਗ ਉਡਾਓ
ਗਲਤ ਪੇਚੇ ਪਾ ਕੇ, ਜਿੱਤ -ਗੁੱਡੀ ਨਾ ਕਟਵਾਓ ਵੀਰਨੋ
ਅਲਗਾਵ ਵਾਦੀ ਨੀਤੀ ਨਾ ਅਪਨਾਓ ਵੀਰਨੋ
ਗਲਤ ਨਾਅਰੇ ਫੇਸਬੁੱਕ ਤੇ ਨਾ ਪਾਓ ਵੀਰਨੋ
ਕਿ੍ਸ਼ਨਾ ਸ਼ਰਮਾ
ਸੰਗਰੂਰ
Previous articleਅੱਖਰ ਮਾਂ ਬੋਲੀ ਦੇ….
Next articleਉਦਾਸੀ ਵਰਗੇ ਗਾਣੇ