ਪਾਕਿਸਤਾਨ ਨੇ ਕਰੋਨਾ ਦਾ ਟੀਕਾ ਖ਼ਰੀਦਣ ਲਈ ਫੰਡ ਵਧਾਏ

ਇਸਲਾਮਾਬਾਦ (ਸਮਾਜ ਵੀਕਲੀ) :ਪਾਕਿਸਤਾਨ ਨੇ ਕੋਵਿਡ-19 ਦਾ ਟੀਕਾ ਖ਼ਰੀਦਣ ਲਈ ਫੰਡ ਵਧਾ ਕੇ 25 ਕਰੋੜ ਡਾਲਰ ਕਰ ਦਿੱਤਾ ਹੈ, ਜੋ ਕਿ ਪਹਿਲਾਂ 15 ਕਰੋੜ ਡਾਲਰ ਮਨਜ਼ੂਰ ਕੀਤਾ ਗਿਆ ਸੀ। ‘ਡਾਅਨ ਨਿਊਜ਼’ ਦੀ ਰਿਪੋਰਟ ਮੁਤਾਬਕ ਸਰਕਾਰ ਨੇ ਵੱਖ-ਵੱਖ ਬਹੁਦੇਸ਼ੀ ਕੰਪਨੀਆਂ ਨਾਲ ਸਮਝੌਤੇ ਵੀ ਕੀਤੇ ਹਨ, ਜਿਸ ਤਹਿਤ ਟੀਕਾ ਪ੍ਰਾਪਤ ਕਰਨ ਵਾਲੇ ਦੇਸ਼ ਟੀਕੇ ਦੀ ਜਾਣਕਾਰੀ ਜਨਤਕ ਨਹੀਂ ਕਰਨਗੇ।

Previous articleਟਰੰਪ ਹਮਾਇਤੀਆਂ ਵੱਲੋਂ ਵਾਸ਼ਿੰਗਟਨ ’ਚ ਰੈਲੀਆਂ
Next articleਗੀਤ