ਰਾਣਾ ਗੁਰਜੀਤ ਸਿੰਘ ਵਲੋਂ ਛੱਪੜਾਂ ਦੇ ਨਵੀਨੀਕਰਨ ਪ੍ਰੋਜੈਕਟ ਤਹਿਤ 3.19 ਕਰੋੜ ਰੁਪਏ ਦੀ ਗਰਾਂਟ ਦੇ ਚੈਕ ਤਕਸੀਮ

ਪਹਿਲੇ ਪੜਾਅ ਤਹਿਤ ਵੰਡੇ ਗਏ ਸਨ 1.49 ਕਰੋੜ ਦੇ ਚੈਕ

ਕਪੂਰਥਲਾ (ਸਮਾਜ ਵੀਕਲੀ)  (ਹਰਜੀਤ ਸਿੰਘ ਵਿਰਕ):  ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਛੱਪੜਾਂ ਦੇ ਨਵੀਨੀਕਰਨ ਦੀ ਯੋਜਨਾ ਤਹਿਤ ਅੱਜ ਪਿੰਡਾਂ ਨੂੰ 3 ਕਰੋੜ 19 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਗਏ । ਪੰਜਾਬ ਸਰਕਾਰ ਵਲੋਂ ਪਿੰਡਾਂ ਵਿੱਚ ਛੱਪੜਾਂ ਦੀ ਰੀਲਾਈਨਿੰਗ ਤੋਂ ਇਲਾਵਾ ਨਵੀਨੀਕਰਨ ਨਾਲ ਪਾਣੀ ਨੂੰ ਖੇਤੀ ਵਾਸਤੇ ਵਰਤਣ ਦੀ ਯੋਜਨਾ ਤਹਿਤ ਕਪੂਰਥਲਾ ਹਲਕੇ ਦੀ ਪਾਇਲਟ ਪ੍ਰੋਜੈਕਟ ਵਜੋਂ ਚੋਣ ਕੀਤੀ ਗਈ ਹੈ ਜਿਸ ਤਹਿਤ 7.37 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਰਾਣਾ ਗੁਰਜੀਤ ਸਿੰਘ ਵਲੋਂ ਅੱਜ ਜ਼ਿਨਾਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੀਆਂ ਗਰਾਂਟਾਂ ਦੇ ਚੈਕ ਵੰਡੇ ਗਏ ਹਨ ਉਨਾਂ ਵਿੱਚ ਲੱਖਣ ਖੁਰਦ ਨੂੰ 49 ਲੱਖ ਰੁਪਏ, ਲੱਖਣ ਕਲਾਂ ਨੂੰ 49 ਲੱਖ ਰੁਪਏ, ਰਾਮਪੁਰ ਨੂੰ 13 ਲੱਖ ਰੁਪਏ ,ਮਾਧੋਪੁਰ/ਜਲੋਵਾਲ ਨੂੰ 36 ਲੱਖ ਰੁਪਏ, ਸੁੰਨੜ ਵਾਲ 23.18 ਲੱਖ ਰੁਪਏ ਅਤੇ ਧੰਮ ਪਿੰਡ ਨੂੰ 23.48 ਲੱਖ ਰੁਪਏ ਤੇ ਬਿਸ਼ਨਪੁਰ ਨੁੰ 22.38 ਲੱਖ ਰੁਪਏ , ਬੂਟ ਪਿੰਡ ਨੂੰ 90 ਲੱਖ , ਝੱਲ ਠੀਕਰੀਵਾਲ ਨੂੰ 37ਲੱਖ ਦੀ ਗਰਾਂਟਾਂ ਦੇ ਚੈਕ ਵੰਡੇ ਗਏ।

ਵੱਖ-ਵੱਖ ਪਿੰਡਾਂ ਵਿੱਚ ਪੰਚਾਇਤਾਂ ਨੂੰ ਚੈਕ ਤਕਸੀਮ ਕਰਨ ਮੌਕੇ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਕਪੂਰਥਲਾ ਹਲਕੇ ਲਈ ਮਾਨ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਅਤੇ ਜਮੀਨ ਹੇਠਲੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਕਪੂਰਥਲਾ ਹਲਕੇ ਦੀ ਚੋਣ ਕੀਤੀ ਗਈ ਹੈ, ਜਿਸ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਦੇ ਧੰਨਵਾਦੀ ਹਨ। ਉਨਾਂ ਕਿਹਾ ਕਿ ਛੱਪੜਾਂ ਦੀ ਰੀਲਾਈਨਿੰਗ ਕਰਕੇ ਪਾਣੀ ਨੂੰ ਨੇੜਲੇ ਖੇਤਾਂ ਵਿੱਚ ਸਿੰਚਾਈ ਲਈ ਵਰਤਣ ਤੋਂ ਇਲਾਵਾ ਮੱਛੀ ਪਾਲਣ ਲਈ ਵੀ ਵਰਤਿਆ ਜਾਵੇਗਾ।

ਉਨਾਂ ਪੰਚਾਇਤਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਪ੍ਰੋਜੈਕਟਾਂ ਨੂੰ ਮਿਥੇ ਸਮੇਂ ਅੰਦਰ ਮੁਕੰਮਲ ਕਰਨ ਲਈ ਨਿਗਰਾਨ ਦੀ ਭੂਮਿਕਾ ਨਿਭਾਉਣ । ਉਨਾਂ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ.ਲਖਵਿੰਦਰ ਸਿੰਘ ਅਤੇ ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਸੰਦੀਪ ਸ੍ਰੀਧਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਪ੍ਰੋਜੈਕਟ ਤਹਿਤ ਸ਼ੁਰੂ ਕੀਤੇ ਗਏ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ। ਇਸ ਮੌਕੇ ਸਾਬਕਾ ਐਮ.ਸੀ.ਨਰਿੰਦਰ ਮਣਸੂ, ਸੀਨੀਅਰ ਕਾਂਗਰਸੀ ਆਗੂ ਵਿਸ਼ਾਲ ਸੋਨੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Previous articleਜ਼ਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਰਵਾਇਆ ਜਾਵੇਗ ਇਕ ਮਹੀਨੇ ਦਾ ਮੁਫ਼ਤ ਕੰਪਿਊਟਰ ਸਿਖਲਾਈ ਕੋਰਸ
Next articleਨਨਕਾਣਾ ਸਾਹਿਬ ਵਿਖੇ ਸਿੱਖ ਜਗਤ ਦੇ ਮਹਾਨ ਵਿਦਵਾਨ ਸੰਤ ਗਿਆਨੀ ਮੋਹਣ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਸੁਖਮਨੀ ਸਾਹਿਬ ਦਾ ਪਾਠ ਅਤੇ ਅਰਦਾਸ