ਐਕਸੀਅਨ ਇੰਜ. ਰੇਸ਼ਮ ਸਿੰਘ ਦੜੌਚ ਨੂੰ ਵੱਖ-ਵੱਖ ਵਰਗਾਂ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ

ਦਲਿਤ ਸਮਾਜ ਦੇ ਹਿੱਤਾਂ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਸਨ ਇੰਜ ਦੜੌਚ – ਬਸਪਾ ਪ੍ਰਧਾਨ ਸੰਧਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੇਵਾ ਮੁਕਤ ਐਕਸੀਅਨ ਇੰਜ. ਰੇਸ਼ਮ ਸਿੰਘ ਦੜੌਚ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ, ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਉਪਰੰਤ ਉਨ•ਾਂ ਦੀ ਵਿਛੜੀ ਰੂਹ ਨੂੰ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਹੁਸ਼ਿਆਰਪੁਰ ਬੂਲਾਂਵਾੜੀ ਸਥਿਤ ਉਨ•ਾਂ ਦੇ ਗ੍ਰਹਿ ਵਿਖੇ ਸਹਿਜ ਪਾਠ ਦੀ ਬਾਣੀ ਦੇ ਭੋਗ ਪਾਏ ਗਏ ਉਪਰੰਤ ਭਾਈ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ ਵਾਲਿਆਂ ਦੇ ਰਾਗੀ ਜਥੇ ਨੇ ਸੰਗਤ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਇਆ।

ਇਸ ਸ਼ੋਕ ਮਈ ਸਮਾਗਮ ਦੀ ਸੰਚਾਲਨਾ ਕੁਲਦੀਪ ਚੁੰਬਰ ਵਲੋਂ ਕੀਤੀ ਗਈ। ਇਸ ਮੌਕੇ ਸਵ. ਇੰਜ. ਰੇਸ਼ਮ ਸਿੰਘ ਦੜੌਚ ਨੂੰ ਸ਼ਰਧਾ ਤੇ ਫੁੱਲ ਅਰਪਿਤ ਕਰਨ ਮੌਕੇ ਵਿਸ਼ੇਸ਼ ਤੌਰ ਤੇ ਸੰਤ ਸ਼ੀਤਲ ਦਾਸ ਕਾਲੇਵਾਲ ਭਗਤਾਂ, ਬਸਪਾ ਦੇ ਜ਼ਿਲ•ਾ ਪ੍ਰਧਾਨ ਇੰਜ. ਮਹਿੰਦਰ ਸਿੰਘ ਸੰਧਰ, ਇੰਜ. ਜਗਦੀਸ਼ ਲਾਲ ਬੱਧਣ ਸੇਵਾ ਮੁਕਤ ਐਕਸੀਅਨ, ਚੀਫ ਇੰਜ. ਹਰਭਜਨ ਸਿੰਘ, ਇੰਜ. ਹਰਭਜਨ ਸਿੰਘ ਧੌਲ ਸੇਵਾ ਮੁਕਤ ਐਸ ਡੀ ਓ, ਬਲਵਿੰਦਰ ਬੰਗੜ, ਦੀਵਾਨ ਸਿੰਘ, ਜਸਵੀਰ ਸਿੰਘ ਕੋਹਲੀ, ਸਰਵਣ ਕੁਮਾਰ, ਬਲਜੀਤ ਸਿੰਘ ਪਨੇਸਰ ਰਿਟਾ. ਐਕਸੀਅਨ, ਕਰਮ ਚੰਦ ਸੇਵਾਮੁਕਤ ਏ ਈ ਈ, ਲਹਿੰਬਰ ਰਾਮ ਝੱਮਟ, ਸਰਬਜੀਤ ਸਿੰਘ ਵਿਰਦੀ, ਕੈਪਟਨ ਗਿਆਨ ਚੰਦ ਪਿੱਪਲਾਂਵਾਲਾ, ਓਮ ਲਾਲ, ਕਿਸ਼ਨ ਲਾਲ ਦੜੌਚ, ਸਰਵਣ ਸਿੰਘ ਐਸ ਡੀ ਓ, ਬਲਜੀਤ ਸਿੰਘ ਐਕਸੀਅਨ, ਗਿਆਨੀ ਪ੍ਰੇਮ ਸਿੰਘ ਜੈਤਪੁਰ ਹਾਜ਼ਰ ਹੋਏ।

ਵੱਖ-ਵੱਖ ਬੁਲਾਰਿਆਂ ਨੇ ਇੰਜ ਦੜੌਚ ਦੀਆਂ ਸਮਾਜ ਅਤੇ ਬਿਜਲੀ ਵਿਭਾਗ ਵਿਚ ਦਿੱਤੀਆਂ ਅਹਿਮ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਇਨਸਾਨ ਸਮਾਜ ਦੇ ਕਲਿਆਣ ਲਈ ਆਪਣੇ ਜੀਵਨ ਵਿਚ ਕਈ ਵਿਲੱਖਣ ਕਾਰਜ ਕਰ ਜਾਂਦੇ ਹਨ। ਜੋ ਉਨ•ਾਂ ਦੀ ਸੋਚ ਨੂੰ ਇਕ ਸਮਾਜਿਕ ਪ੍ਰਾਣੀ ਹੋਣ ਦਾ ਦਰਜਾ ਦੇ ਜਾਂਦੇ ਹਨ। ਇੰਜ. ਰੇਸ਼ਮ ਸਿੰਘ ਇਕ ਸਮਾਜਿਕ ਪ੍ਰਾਣੀ ਸਨ। ਜਿੰਨ•ਾਂ ਨੇ ਆਪਣੀ ਨੌਕਰੀ ਦੇ ਨਾਲ ਨਾਲ ਸਮਾਜ ਦੇ ਹਿੱਤਾਂ ਲਈ ਬਾਬਾ ਸਾਹਿਬ ਡਾ. ਅੰਬੇਡਕਰ ਜੀ, ਸਾਹਿਬ ਕਾਂਸ਼ੀ ਰਾਮ ਜੀ ਅਤੇ ਸਤਿਗੁਰਾਂ ਦੇ ਮਿਸ਼ਨ ਨੂੰ ਹਮੇਸ਼ਾਂ ਜਨ ਜਨ ਤੱਕ ਪਹੁੰਚਾਇਆ। ਇੰਜ. ਰੇਸ਼ਮ ਸਿੰਘ ਆਪਣੇ ਪਿੱਛੇ ਆਪਣੀ ਧਰਮ ਪਤਨੀ ਗੁਰਮੀਤ ਕੌਰ, ਸਪੁੱਤਰ ਉਂਕਾਰ ਸਿੰਘ, ਹਰਜੀਤ ਸਿੰਘ, ਨੂੰਹ ਕੁਲਵਿੰਦਰ ਕੌਰ, ਪ੍ਰਵੀਨ ਕੌਰ ਅਤੇ ਪੋਤਾ ਪ੍ਰਵਾਨ ਛੱਡ ਗਏ।

Previous articleਗਾਇਕਾ ਸ਼ੁਦੇਸ਼ ਕੁਮਾਰੀ ‘ਕੁਰਬਾਨੀਆਂ’ ਟਰੈਕ ਨਾਲ ਗੁਰੂ ਸਹਿਬਜਾਦਿਆਂ ਨੂੂੰ ਦੇਵੇਗੀ ਸ਼ਰਧਾਂਜਲੀ
Next articleਕੇਂਦਰ ਸਰਕਾਰ ਕਿਸਾਨਾਂ ਦੇ ਹੱਕਾਂ ਤੇ ਡਾਕਾ ਨਾ ਮਾਰੇ – ਰਜਨੀ ਜੈਨ ਆਰੀਆ