(ਸਮਾਜ ਵੀਕਲੀ)
ਪਸੀਨੇ ਨਾਲ ਰੌਣੀਆਂ ਕਰੇਂ ਬਾਪੂ ਤੂੰ
ਲਾਉਣ ਨੂੰ ਫਿਰੇ ਕੀਮਤਾਂ ਓ ਖੋਟੀਆਂ ।
ਮੰਨ ਜਾ ਤੂੰ ਗੱਲ ਮੰਨ ਨੀ ਦਿੱਲੀਏ
Google ਤੋਂ ਹੋਣੀਆਂ ਨਹੀਂ Download ਰੋਟੀਆਂ ।
ਜੇ ਮੁੱਲ ਮਿਲੂ ਪੂਰਾ ਤਾਂਹੀ ਥੋਡੇ ਦਾਣੇ ਆਉਣਗੇ,
ਨਹੀਂ ਰੱਜਣਗੇ ਸਾਡੇ ਥੋਡੇ ਭੁੱਖੇ ਸੌਣਗੇ ।
ਤਰਸੋਂਗੇ ਫਿਰ ਦਾਣੇ ਦਾਣੇ ਨੂੰ ਤੁਸੀਂ,
ਪਾਉਣੀਆਂ ਨਹੀਂ ਅਸੀਂ ਕੁੱਤਿਆਂ ਨੂੰ ਬੋਟੀਆਂ,
ਮੰਨ ਜਾ ਤੂੰ ਗੱਲ ਮੰਨ ਨੀ ਦਿੱਲੀਏ,
Google ਤੋਂ ਹੋਣੀਆਂ ਨਹੀਂ Download ਰੋਟੀਆਂ ।
ਖੇਤੀ ਸਿਰੋਂ ਬਰਗਰ ਪੀਜ਼ੇ ਚੱਲਦੇ,
ਸਾਡੇ ਧੀਆਂ ਪੁੱਤ ਗਾਉਦੇ ਤਾਂਹੀ D.J ਚਲਦੇ।
ਜੇ ਕਰੇ ਨਾ ਕਾਨੂੰਨ ਕਾਲੇ ਰੱਦ ਸੁਣ ਲੈ,
ਝੱਲਣੀਆਂ ਪੈਣਗੀਆਂ ਮਾਰਾਂ ਬਹੁਤੀਆਂ ।
ਮੰਨ ਜਾ ਤੂੰ ਗੱਲ ਮੰਨ ਨੀ ਦਿੱਲੀਏ ,
Google ਤੋਂ ਹੋਣੀਆਂ ਨਹੀਂ Download ਰੋਟੀਆਂ।
ਚੰਗਿਆਂ ਨਾ’ ਕੌਮ ਸਾਡੀ ਚੰਗੀ ਆ ਬੜੀ,
ਮੰਦਿਆ ਦਾ ਹਾਲ ਫਿਰ ਮੰਦਾ ਹੋਊਗਾ ।
ਸੀਲ ਜਦ ਕੀਤੀਆਂ ਨੀ ਸਭ ਸੜਕਾਂ,
ਠੱਪ ਤੇਰਾ ਸਾਰਾ ਕੰਮ ਧੰਦਾ ਹੋਊਗਾ ।
ਖੂੰਜੇ ਲੱਗ ਲੱਗ ਰੋਵੇਂਗੀ ਦਿੱਲੀਏ,
ਸੁੱਜ ਸੁੱਜ ਹੋਣਗੀਆਂ ਅੱਖਾਂ ਮੋਟੀਆਂ।
ਮੰਨ ਜਾ ਤੂੰ ਗੱਲ ਮੰਨ ਨੀ ਵੈਰਨੇ
Google ਤੋਂ ਹੋਣੀਆਂ ਨਹੀਂ Download ਰੋਟੀਆਂ।