ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਭਾਰਤ ਬੰਦ ਨੂੰ ਭਰਵਾ ਸਮਰਥਨ ਕੀਤਾ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਭਾਰਤ ਬੰਦ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਚ ਭਰਭੂਰ ਹਮਾਇਤ ਮਿਲੀ ਸ਼ਹਿਰ ਵਿੱਚ ਇੱਕ ਵੀ ਦੁਕਾਨ ਨਹੀਂ ਖੁਲੀ ਤੇ ਸ਼ਹਿਰ ਦੇ ਸਾਰੇ ਰਸਤੇ ਬੰਦ ਕੀਤੇ ਗਏ। ਕਿਸਾਨ ਸਭਾ ਸੁਲਤਾਨਪੁਰ ਲੋਧੀ ਮਜ਼ਦੂਰ ਕਿਸਾਨ ਕਿਸਾਨ ਸੰਘਰਸ਼ ਸੰਪਤੀ ਨੇ ਮੁਜ਼ਾਹਰਾ ਕੀਤਾ। ਬਾਲ ਐਸ਼ੋਸ਼ੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਤਨਾਮ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਕਪੂਰਥਲਾ ਰੋਡ ਤੇ ਧਰਨਾ ਲਗਾ ਕੇ ਬੰਦ ਵਿੱਚ ਹਿੱਸਾ ਪਾਇਆ।
ਡੀ ਟੀ ਐਫ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਖਚੈਨ ਬੱਧਨ ਦੀ ਅਗਵਾਈ ਹੇਠ ਧਰਨਾ ਲਗਾਇਆ ਤੇ ਸ਼ਹਿਰ ਦੇ ਬਾਜ਼ਾਰਾ ਵਿਚ ਮੁਜ਼ਾਹਰਾ ਕੀਤਾ। ਇਸ ਮੌਕੇ ਸੁਖਪ੍ਰੀਤ ਸਿੰਘ ਪਸੱਣ ਕਦੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਭਾਰਤ ਬੰਦ ਦਾ ਪੂਰਨ ਰੂਪ ਨਾਲ ਸਮਰਥਨ ਮਿਲਿਆ ਤੇ ਕੋਰਟ ਕੰਮਪਲੈਕਸ ਦੇ ਸਾਹਮਣੇ ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਤੇ ਸਵੇਰੇ 11 ਵਜੇ ਤੋ ਲੈ ਕਿ ਸ਼ਾਮ 3ਵਜੇ ਤਕ ਧਰਨਾ ਦੇ ਕਿ ਆਪਣਾ ਰੋਸ ਪਰਗਟ ਕੀਤਾ ।
ਇਸ ਸਮੇ ਬੁਲਾਰੇ ਵੱਜੋ ਬੋਲਦਿਆ ਬਾਰ ਕੌਂਸਲ ਸੁਲਤਾਨਪੁਰ ਲੋਧੀ ਦੇ ਪਰਧਾਨ ਸਤਨਾਮ ਸਿੰਘ ਮੋਮੀ ਜੀ ਕਿਹਾ ਕਿ ਦੇਸ਼ ਦੂ ਪਰਧਾਨ ਮੰਤਰੀ ਆਪਣੀ ਹੈਕੜ ਛੱਡ ਕਿ ਸਾਰੇ ਦੇਸ਼ਦਾ ਢਿਡ ਭਰਨ ਵਾਲੇ ਅੰਨਦਾਤਾ ਤੇ ਥੋਪੇ ਤਿੰਨ ਆਰਡੀਨੈਂਸ ਤੇ ਬਿਜਲੀ ਸੋਧ ਬਿਲ ਤੇ ਪਰਾਲੀ ਨੂੰ ਅੱਗ ਦੇ ਜੁਰਮਾਨੇ ਵਾਲੇ ਕਾਲੇ ਕਾਨੂੰਨ ਰੱਧ ਕਰ ਦੇਣੇ ਚਾਹੀਦੇ ਹਨ ਤੇ ਕਿਸਾਨਾ ਦੀ ਫਸਧ ਦਾ ਭਾਅ ਡਾ ਸੁਆਮੀ ਨਾਥਨ ਕਮਿਸ਼ਨ ਦੀ ਸਿਫਾਰਸ਼ਾ ਅਨੁਸਾਰ ਲਾਗੂ ਕਰਨਾ ਚਾਹੀਦਾ ।
ਅੱਗੇ ਬੋਲਦਿਆਂ ਸਰਦਾਰ ਮੋਮੀ ਜੀ ਨੇ ਕਿਹਾ ਕਿ ਸਮੂਹ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਇਹਨਾ ਪੰਜ ਕਨੂੰਨਾ ਨੂੰ ਰੱਧ ਕਰਦੀ ਹੈ ਤੇ ਇਸ ਸੰਘਰਸ਼ ਦੁਰਾਨ ਕਿਸੇ ਵੀ ਕਿਸਾਨ ਵੀਰ ਤੇ ਜੇਕਰ ਸਰਕਾਰ ਜਾ ਪਰਸ਼ਾਸਨ ਨੇ ਕੋਈ ਝੂਠਾ ਕੇਸ ਪਾਇਆ ਤਾ ਉਹ ਅਸ ਕਿਸਾਨ ਤਰਫੋ ਫਰੀ ਲੜਾ ਗੇ । ਇਸ ਸਮੇ ਸਤਨਾਮ ਸਿੰਘ ਮੋਮੀ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਤਰਨ ਕੰਬੋਜ ਸੈਕਟਰੀ ਬਾਰ ਐਸੋਸੀਏਸ਼ਨ ਸੀਨੀਅਰ ਐਡਵੋਕੇਟ ਕੇਹਰ ਸਿੰਘ ਐਡਵੋਕੇਟ ਤਾਰਾ ਚੰਦ ਉਪਲ ਐਡਵੋਕੇਟ ਕੁਲਬੀਰ ਸਿੰਘ ਐਡਵੋਕੇਟ ਜਸਪਾਲ ਸਿੰਘ ਧੰਜੂ ਐਡਵੋਕੇਟ ਰਾਜਵਿੰਦਰ ਕੌਰ ਸੰਧਾ ਐਡਵੋਕੇਟ ਰਾਜਵਿੰਦਰ ਕੋਰ ਜੱਬੋਵਾਲ ਐਡਵੋਕੇਟ ਵਿਕਾਸਦੀਪ ਸਿੰਘ ਨੰਡਾ ਐਡਵੋਕੇਟ ਪਰਮਿੰਦਰ ਸਿੰਘ ਨੰਢਾ ਐਡਵੋਕੇਟ ਸੁਰਜੀਤ ਸਿੰਘ ਐਡਵੋਕੇਟ ਭੁਪਿੰਦਰ ਸਿੰਘ ਐਡਵੋਕੇਟ ਗੁਰਮੀਤ ਸਿੰਘ ਢਿਲੋਂ ਐਡਵੋਕੇਟ ਹਰਪ੍ਰੀਤ ਸਿੰਘ ਐਡਵੋਕੇਟ ਮੁਨਸ਼ੀ ਯੁਨੀਅਨ ਦਾ ਪਰਧਾਨ ਕਵਲਜੀਤ ਸਿੰਘ ਸੂਰਜ ਕੁਮਾਰ ਆਦਿ ਸ਼ਿਰਕਤ ਕੀਤੀ