ਗਾਇਕਾ ਰਜਨੀ ਜੈਨ ਆਰੀਆ ‘ਖ਼ਿਆਲ’ ਟਰੈਕ ਨਾਲ ਹੋਈ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਗਾਇਕ ਰਜਨੀ ਜੈਨ ਆਰੀਆ ਇਕ ਵਾਰ ਫਿਰ ਖੂਬਸੂਰਤ ‘ਖ਼ਿਆਲ’ ਟਰੈਕ ਨਾਲ ਰੋਇਲ ਸਵੈਗ ਦੀ ਨਿਰਦੇਸ਼ਨਾਂ ਹੇਠ ਸਰੋਤਿਆਂ ਦੇ ਸਨਮੁੱਖ ਹੋਈ ਹੈ। ਸ਼ੋਸ਼ਲ ਮੀਡੀਏ ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਗਾਇਕਾ ਰਜਨੀ ਜੈਨ ਆਰੀਆ ਨੇ ਦੱਸਿਆ ਕਿ ਇਸ ਟਰੈਕ ਨੂੰ ਉਸ ਨੇ ਖ਼ੁਦ ਕਲਮਬੱਧ ਕੀਤਾ ਹੈ। ਜਦਕਿ ਇਸ ਦਾ ਸੰਗੀਤ ਐਲ ਕੇ ਦਾ ਹੈ। ਪੰਚਮ ਸਟੂਡੀਓ ਲੁਧਿਆਣਾ ਨੇ ਇਸ ਟਰੈਕ ਨੂੰ ਰਿਕਾਰਡ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ  ਹੈ। ਜ਼ਿਕਰਯੋਗ ਹੈ ਗਾਇਕਾ ਰਜਨੀ ਜੈਨ ਆਰੀਆ ਇਸ ਤੋਂ ਪਹਿਲਾਂ ਵੀ ਕਈ ਖੂਬਸੂਰਤ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕੀ ਹੈ। ਉਸ ਨੂੰ ਆਸ ਹੈ ਕਿ ਇਸ ਟਰੈਕ ਨੂੰ ਯੂ ਟਿਊਬ ਚੈਨੇਲ ਤੇ ਮਣਾਮੁੰਹੀਂ ਮੁਹੱਬਤ ਬਖ਼ਸ਼ਣਗੇ।

Previous article‘ਲੀਡਰ’ ਟਰੈਕ ਨਾਲ ਹਾਜ਼ਰੀ ਦੇ ਰਿਹਾ ਗਾਇਕ ਦਲਵਿੰਦਰ ਦਿਆਲਪੁਰੀ
Next articleਕਿਸਾਨਾਂ ਦਾ ਸਰਕਾਰ ਨੂੰ ਸੁਆਲ: ਹਾਂ ਜਾਂ ਨਾਂਹ