ਸਮਾਜ ਸੇਵੀ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਨਾ ਮਹਾਪੁਰਸ਼ਾਂ ਦਾ ਕਰਮ – ਸੰਤ ਸੁਰਿੰਦਰ ਦਾਸ ਕਠਾਰ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਨਾਲ ਪ੍ਰਬੰਧਕ ਕਮੇਟੀ ਸਮੂਹਿਕ ਸ਼ਾਦੀ ਸਮਾਰੋਹ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਵਲੋਂ ਸੰਤ ਸੁਰਿੰਦਰ ਦਾਸ ਜੀ ਕਠਾਰ ਅਤੇ ਸੰਤ ਗੁਰਬਚਨ ਦਾਸ ਜੀ ਚੱਕਲਾਦੀਆਂ ਵਾਲਿਆਂ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਸ਼ਾਦੀ ਸਮਾਰੋਹ ਦੌਰਾਨ ਪਿੰਡ ਡਾਡਾ ਜ਼ਿਲ•ਾ ਹੁਸ਼ਿਆਰਪੁਰ ਦੇ ਸੰਤ ਸਖੀ ਨਾਥ ਦਰਬਾਰ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਏ ਗਏ।
ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਸੁਰਿੰਦਰ ਦਾਸ ਜੀ ਨੇ ਦੱਸਿਆ ਇਸ ਮੌਕੇ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਵੱਖ-ਵੱਖ ਸੰਤ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ ਕਰਵਾ ਕੇ ਸਮੂਹ ਪ੍ਰਬੰਧਕਾਂ ਨੇ ਸਮਾਜ ਸੇਵਾ ਵਿਚ ਆਪਣਾ ਬਣਦਾ ਵੱਡਾ ਯੋਗਦਾਨ ਪਾਇਆ ਹੈ। ਇਸ ਸਮਾਰੋਹ ਮੌਕੇ ਐਸ ਐਸ ਪੀ, ਪੀ ਪੀ ਏ ਸ. ਕੁਲਵੰਤ ਸਿੰਘ ਹੀਰ, ਐਸ ਐਸ ਪੀ ਨਵਜੋਤ ਸਿੰਘ ਮਾਹਲ ਹੁਸ਼ਿਆਰਪੁਰ, ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਹੁਸ਼ਿਆਰਪੁਰ, ਵਿਧਾਇਕ ਪਵਨ ਕੁਮਾਰ ਟੀਨੂੰ ਆਦਮਪੁਰ, ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇ ਪੀ, ਸਾਬਕਾ ਮੰਤਰੀ ਸ਼ਮਸ਼ੇਰ ਸਿੰਘ ਦੂੱਲੋ, ਸ਼ੈਸ਼ਨ ਜੱਜ ਕਿਸ਼ੋਰ ਕੁਮਾਰ, ਤਹਿਸੀਲਦਾਰ ਮਨੋਹਰ ਲਾਲ, ਤਹਿਸੀਲਦਾਰ ਵਿਜੇ ਕੁਮਾਰ, ਡਾ. ਰਵੀ ਆਦਮਪੁਰ, ਡਾ. ਜਗਦੀਸ਼ ਚੰਦਰ, ਪ੍ਰੋ. ਲਾਲ ਬਹਾਦਰ, ਈ ਓ ਰਾਮ ਜੀ ਭੋਗਪੁਰ, ਸਰਪੰਚ ਦੀਪ ਕੌਰ, ਕਮਲੇਸ਼ ਰਾਣੀ, ਨੀਰੂ ਨੰਦਾ, ਧੀਰ ਸਾਹਬ ਦਿੱਲੀ, ਡਾ. ਮੀਨਾਕਸ਼ੀ, ਮਹਿੰਦਰ ਸੰਧੂ, ਸਤਪਾਲ ਸਾਹਲੋਂ ਤੋਂ ਇਲਾਵਾ ਕਈ ਹੋਰ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
ਇਸ ਮੌਕੇ ਪੁੱਜੇ ਸੰਤ ਮਹਾਪੁਰਸ਼ਾਂ ਵਿਚ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ, ਬੀਬੀ ਭਜਨੋ ਜੀ, ਬੀਬੀ ਸ਼ਰੀਫਾਂ ਜੀ ਉਦੇਸੀਆਂ, ਸੁਆਮੀ ਰਾਮੇਸ਼ਵਰਾ ਨੰਦ ਤਪੋਵਣ ਕੁਟੀਆ ਰਣੀਆਂ, ਸੰਤ ਜਸਪਾਲ ਸਿੰਘ ਓਡਰਾ, ਸੰਤ ਬਾਬਾ ਰਾਮ ਮੂਰਤੀ ਨਾਰਾ, ਸੰਤ ਪ੍ਰਦੀਪ ਦਾਸ, ਬਾਬਾ ਪ੍ਰਿਥੀ ਸਿੰਘ ਬਾਲੀ, ਬਾਬਾ ਨਿਰਮਲ ਸਿੰਘ ਢੈਹਾ, ਸੰਤ ਦੇਸ ਰਾਜ ਦਰਾਵਾਂ, ਸੰਤ ਲੇਖ ਰਾਜ ਨੂਰਪੁਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਹੋਰਨਾਂ ਤੋਂ ਇਲਾਵਾ ਡੇਰਾ ਬੱਲਾਂ ਦੇ ਟਰੱਸਟੀ ਸਤਪਾਲ ਵਿਰਦੀ, ਨਿਰੰਜਣ ਚੀਮਾ ਅਤੇ ਸ਼ਤੀਸ਼ ਕੁਮਾਰ ਸ਼ਾਮਚੁਰਾਸੀ, ਸ਼੍ਰੀ ਜੋਗਿੰਦਰ ਪਾਲ, ਡੀ ਸੀ ਭਾਟੀਆ, ਮਾ. ਮਹਿਮੀ, ਡਾ. ਰਜਿੰਦਰ ਪਾਲ, ਜਸਵਿੰਦਰ ਸਿੰਘ, ਸ. ਹਰਜਿੰਦਰ ਸਿੰਘ, ਸੰਸਾਰ ਚੰਦ ਪ੍ਰਧਾਨ ਬਿਆਸ ਪਿੰਡ, ਗਿਆਨੀ ਪਰਮਜੀਤ ਸਿੰਘ ਮਾਣਕਰਾਈ, ਗਿਆਨੀ ਹਰਪਾਲ ਸਿੰਘ ਵਿਰਦੀ, ਸ਼੍ਰੀ ਸਤਪਾਲ ਸਿੰਘ, ਐਕਸੀਅਨ ਸਤਨਾਮ ਸਿੰਘ, ਰੌਸ਼ਨ ਲਾਲ ਸੋਂਧੀ, ਕਸ਼ਮੀਰੀ ਲਾਲ ਡਾਡਾ ਸਮੇਤ ਵੱਡੀ ਗਿਣਤੀ ਵਿਚ ਪ੍ਰਬੰਧਕ ਅਤੇ ਸੇਵਾਦਾਰ ਹਾਜ਼ਰ ਸਨ। ਸਟੇਜ ਦੀ ਸੇਵਾ ਕੁਲਦੀਪ ਚੁੰਬਰ, ਆਸ਼ੂ ਚੋਪੜਾ, ਰਿੱਕੀ ਚੋਪੜਾ ਸ਼ਾਮਚੁਰਾਸੀ ਨੇ ਸਾਂਝੇ ਤੌਰ ਤੇ ਨਿਭਾਈ। ਆਈ ਸੰਗਤ ਨੂੰ ਪ੍ਰੀਤੀ ਭੋਜਨ ਕਰਵਾਇਆ ਗਿਆ।