ਸੰਤ ਸਖੀ ਨਾਥ ਦਰਬਾਰ ਤੇ ਸਮੂਹਿਕ ਸ਼ਾਦੀ ਸਮਾਰੋਹ ਅੱਜ

ਹੁਸ਼ਿਆਰਪੁਰ/ਸ਼ਾਮਚੁਰਾਸੀ(ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਨਾਲ ਪ੍ਰਬੰਧਕ ਕਮੇਟੀ ਸਮੂਹਿਕ ਸ਼ਾਦੀ ਸਮਾਰੋਹ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਵਲੋਂ ਸੰਤ ਸੁਰਿੰਦਰ ਦਾਸ ਜੀ ਕਠਾਰ ਅਤੇ ਸੰਤ ਗੁਰਬਚਨ ਦਾਸ ਜੀ ਚੱਕਲਾਦੀਆਂ ਵਾਲਿਆਂ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਸਮੂਹਿਕ ਸ਼ਾਦੀ ਸਮਾਰੋਹ ਅੱਜ 6 ਦਸੰਬਰ ਦਿਨ ਐਤਵਾਰ ਨੂੰ ਪਿੰਡ ਡਾਡਾ ਜ਼ਿਲ•ਾ ਹੁਸ਼ਿਆਰਪੁਰ ਦੇ ਸੰਤ ਸਖੀ ਨਾਥ ਦਰਬਾਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸੰਤ ਸੁਰਿੰਦਰ ਦਾਸ ਜੀ ਨੇ ਦੱਸਿਆ ਇਸ ਮੌਕੇ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕੀਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਸੰਤ ਮਹਾਪੁਰਸ਼ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਸੰਗਤਾਂ ਦੇ ਰੂਪ ਵਿਚ ਹਾਜ਼ਰੀਆਂ ਭਰਨਗੇ।

Previous articleCalifornia clothing firm removes goddess Kali “Booty Shorts” within a day of Hindu protest
Next articleਇੰਜ. ਐਸ ਡੀ ਓ ਰੇਸ਼ਮ ਸਿੰਘ ਦੜੌਚ ਨਮਿੱਤ ਪਾਠ ਦਾ ਭੋਗ 10 ਨੂੰ