ਨੌਜਵਾਨ ਦੀ ਚਿਤਾਵਨੀ

ਮਨਦੀਪ  ਕੋੌਰ ਦਰਾਜ
(ਸਮਾਜ ਵੀਕਲੀ)

 

ਅਸੀਂ ਇਨਕਲਾਬੀ ਬਣੇ ਆ,
ਕਿਉਂਕਿ ਇਨਕਲਾਬ ਸਾਨੂੰ ਖੂਨ ਚ ਮਿਲਿਆ ।
ਅਸੀਂ ਪੰਜਾਬ ਲਈ ਅੜੇ ਆ ,
ਕਿਉਂਕਿ ਅੜਨਾ ਸਾਨੂੰ ਸਾਡੇ ਦਾਦੇ ਦੇ ਜਨੂੰਨ ਚੋਂ ਮਿਲਿਆ ।
ਦਾਦੇ ਨੇ ਸਨਤਾਲੀ ਬਾਪੂ ਨੇ ਚੁਰਾਸੀ ਦੇਖੀ ਆ,
ਦੇਖਲਾ ਦਿੱਲੀਏ ਦੋ ਹਜਾਰ ਵੀਹ  ਵਿੱਚ ਅਸੀਂ ਵੀ ਇੱਥੇ ਆਂ ।
ਹੱਕਾਂ ਲਈ ਲੜਨਾ ਸਿੱਖਿਆ ਬਾਜਾਂ ਵਾਲੇ ਤੋਂ ,
ਉਹਦੇ ਹੀ ਪੁੱਤਰ ਹਾਂ ਅਸੀਂ ਨਹੀਂ ਟਲਦੇ ਟਾਲੇ ਤੋਂ ।
ਪਹਿਲਾਂ ਤਾਂ ਤੂੰ ਵੀ ਸਾਨੂੰ ਹਲਕੇ ਵਿੱਚ ਲੈ ਗਈ ,ਹੁਣ ਦੇਖ ਕੇ ਜੋਸ਼ ਸਾਡਾ ਕਿਉਂ ਸੋਚੀਂ ਪੈ ਗਈ ।
ਸਾਡਾ ਅਸੂਲ ਹੈ ਮੁੱਢ ਤੋਂ ਤੈਨੂੰ ਜਿੱਤਣਾ ,ਦਿੱਲੀੇਏ ਇਤਿਹਾਸ ਇਕ ਹੋਰ ਤੈਨੂੰ ਜਿੱਤਣ ਦਾ ਜਾਣਾ ਲਿਖਿਆ ।ਪੰਗਾ ਲੈਣ ਤੋਂ ਪਹਿਲਾਂ ਪੜ੍ਹ ਲਈ ਸਾਡੀਆਂ ਕਹਾਣੀਆਂ ਨੂੰ ,
ਪੰਜਾਬੀਆਂ ਨੇ ਬਖ਼ਸ਼ਿਆ ਨਹੀਂ ਅੱਜ ਤੱਕ ਸਿਆਸਤ ਖੋਰ ਵਜ਼ੀਰਾਂ ਰਾਣੀਆਂ ਨੂੰ  ।
ਹੱਕ ਲੈਣ ਲਈ ਆਏ ਆਂ ,ਤੇ ਹੱਕ ਲੈ ਕੇ ਜਾਵਾਂਗੇ ,
ਜੇ ਨਾ ਮੰਨੀ ਤੂੰ ਤਾਂ ਇੱਕੀ ਨੂੰ ਕੱਤੀ ਪਾ ਕੇ ਜਾਵਾਂਗੇ  ।

   

ਮਨਦੀਪ  ਕੋੌਰ ਦਰਾਜ
              98775-67020 

 

 

Previous articleਲੜਾਂਗੇ
Next articleਢਿਲਵਾਂ ਵਿਖੇ 20 ਅੰਗਹੀਣਾਂ ਨੂੰ ਬਣਾਵਟੀ ਅੰਗ ਤੇ ਟਰਾਈ ਸਾਈਕਲ ਵੰਡੇ