(ਸਮਾਜ ਵੀਕਲੀ)
ਮੈਂ ਹਾਂ ਪੁੱਤ ਪੰਜਾਬ ਦਾ ,
ਮੇਰੀ ਮਿੱਟੀ ਮੇਰੀ ਮਾਂ ।
ਮੈਂ ਮਿੱਟੀ ਵਿਚ ਹਾਂ ਜੰਮਿਆ ,
ਮੈਨੂੰ ਤੂਤਾਂ ਦੀ ਠੰਢੀ ਲੱਗਦੀ ਛਾਂ ।
ਮੈਂ ਦੱਸ ਕਿਵੇਂ ਐਵਾਰਡ ਲੈ ਲਵਾਂ, ਸੜਕਾਂ ਤੇ ਰੁਲਦੇ ਮੇਰੇ ਵੀਰ ਕਿਸਾਨ ,
ਮੈਂ ਠੋਕਰ ਮਾਰਾ ਐਸੇ ਐਵਾਰਡ ਨੂੰ ,
ਮੇਰੀ ਮਿੱਟੀ ਮੇਰਾ ਮਾਣ ।
ਮੈਂ ਪੰਜਾਬੀ, ਮੇਰੀ ਹੋਂਦ ਪੰਜਾਬ ਦੇ ਨਾਲ ਹੈ ,
ਪੰਜਾਬੀ ਬੋਲੀ ਮੇਰੀ ਸ਼ਾਨ ।
ਸਾਡੇ ਲਈ ਇਹ ਸੰਘਰਸ਼ ਦੀ ਰੁੱਤ ਹੈ,
ਜਦੋਂ ਠੰਢ ਵਿੱਚ ਵਿੱਚ ਸੌਂਦਾ ਏ ਕਿਸਾਨ,
ਇਹ ਸਮਾਂ ਉਹ ਦਸੰਬਰ ਨੂੰ ਚੇਤੇ ਕਰਾਵਦਾ ,
ਜਦ ਗੋਬਿੰਦ ਦੇ ਲਾਲਾਂ ਨੇ ਵਾਰੀ ਜਾਨ।
ਨਾ ਮੈਨੂੰ ਜਸ਼ਨ ਮਨਾਉਣੇ ਫੱਬਦੇ,
ਜਦੋਂ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਵਿਚ ਪੰਡਾਲ।
ਅਸੀਂ ਲੋਹਾ ਲੈਣਾ ਜਾਣਦੇ,
ਤੂੰ ਵਾਹ ਪਾਇਆ ਦਿੱਲੀਏ ਪੰਜਾਬ ਦੇ ਨਾਲ ।
ਹਰਭਜਨ ਮਾਨ ਨੇ ਮਾਣ ਪੰਜਾਬ ਦਾ ,
ਐਵੇਂ ਤਾਂ ਨੀ ਕਹਿੰਦੇ ਵੀਰਾ ਤੈਨੂੰ ਦੇਸ਼ ਦੀ ਸ਼ਾਨ ।
ਮਨਦੀਪ ਕੌਰ ਦਰਾਜ
9877567020