ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਭਾਰਤ ਨੇ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਮਨਮਰਜ਼ੀ ਨਾਲ ਗੈਰ-ਸਿੱਖ ਇਕਾਈ ਨੂੰ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਸਲਾਮਾਬਾਦ ਦਾ ਇਹ ਕਦਮ ਸਿੱਖ ਧਰਮ, ਇਸ ਦੀ ਰੱਖਿਆ ਦੇ ਵਿਰੁੱਧ ਹੈ। ਪਾਕਿਸਤਾਨ ਨੇ ਅਜਿਹਾ ਕਰਕੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਦੀ ਉਲੰਘਣਾ ਕੀਤੀ ਗਈ ਹੈ।
ਨਵੰਬਰ ਵਿਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਗੈਰ-ਸਿੱਖ ਇਕਾਈ ਨੂੰ ਦੇ ਦਿੱਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਅਸ਼ੀਸ਼ ਸ਼ਰਮਾ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਕਿਹਾ, “ਪਿਛਲੇ ਸਾਲ ਇਸ ਸਭਾ ਦੁਆਰਾ ਪਾਸ ਕੀਤੇ ਗਏ‘ ਸ਼ਾਂਤੀ ਦੇ ਸਭਿਆਚਾਰ’ ਦੇ ਸ਼ੁਰੂਆਤੀ ਪ੍ਰਸਤਾਵਾਂ ਦੀ ਪਾਕਿਸਤਾਨ ਪਹਿਲਾਂ ਹੀ ਉਲੰਘਣਾ ਕਰ ਚੁੱਕੀ ਹੈ।’