ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਸਭਾ ਸਿਡਨੀ ਆਸਟ੍ਰੇਲੀਆ ਵਲੋਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਗੀਤਕਾਰ ਜਨਾਬ ਮਦਨ ਜਲੰਧਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਸੋਢੀ, ਚੇਅਰਮੈਨ ਬਲਵਿੰਦਰ ਰਤਨ, ਵਾਈਸ ਪ੍ਰਧਾਨ ਹਰਜੀਤ ਸੱਲ•ਣ ਤੇ ਜਸਵੀਰ ਸਿੰਘ ਬਰਪੱਗਾ, ਵਿਨੋਦ ਕੁਮਾਰ ਸੈਕਟਰੀ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਮਦਨ ਜਲੰਧਰੀ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਮੱਤਾ ਲੇਖਕ, ਸ਼ਾਇਰ ਅਤੇ ਗੀਤਕਾਰ ਹੈ। ਜਿਸ ਦੀ ਕਲਮ ਨਿਰੰਤਰ ਚੱਲਦਿਆਂ ਦੇਸ਼ ਅਤੇ ਕੌਮ ਦੀ ਸੇਵਾ ਕਰ ਰਹੀ ਹੈ।
ਉਨ•ਾਂ ਕਿਹਾ ਕਿ ਮਦਨ ਜਲੰਧਰੀ ਦੇ ਅਨੇਕਾਂ ਧਾਰਮਿਕ ਗੀਤ ਜਿੰਨ•ਾਂ ਵਿਚ ‘ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਸਾਡੇ ਨੈਣਾਂ ਵਿਚ ਗੁਰੂ ਰਵਿਦਾਸ ਵਸਿਆ, ਰਵਿਦਾਸ ਗੁਰੂ ਦੇ ਪੁੱਤਰ ਹਾਂ ਹੱਕ ਲੈਣਾ ਜਾਣਦੇ ਹਾਂ, ਅਤੇ ਕੱਲ ਕਾਂਸ਼ੀ ਵਾਲੇ ਦੀ ਤਸਵੀਰ ਦੇਖੀ ਬੋਲਦੀ’ ਆਦਿ ਬੇਹੱਦ ਚਰਚਾ ਵਿਚ ਰਹੇ। ਇਸ ਤੋਂ ਇਲਾਵਾ ਉਸ ਦੇ ਅਨੇਕਾਂ ਪੰਜਾਬੀ ਗੀਤ ਜਿੰਨ•ਾਂ ਨੂੰ ਪੰਜਾਬ ਦੇ ਨਾਮਵਰ ਗਾਇਕਾਂ ਨੇ ਸਰੋਤਿਆਂ ਨੇ ਝੋਲੀ ਪਾਇਆ ਵੀ ਪੰਜਾਬ ਦੇ ਗੌਰਵਮਈ ਇਤਿਹਾਸ ਵਿਚ ਸ਼ਾਮਿਲ ਹਨ। ਇਸ ਸਨਮਾਨ ਸਮਾਰੋਹ ਮੌਕੇ ਗ੍ਰੰਥੀ ਸ਼ਾਮ ਲਾਲ, ਸ਼ੀਤਲ ਕੁਮਾਰ ਸੀਤਾ, ਮੁਨੀਸ਼ ਕੁਮਾਰ ਜਲੰਧਰੀ, ਜਸਵੀਰ ਸਿੰਘ ਬਰਪੱਗਾ ਸਮੇਤ ਕਈ ਹੋਰ ਹਾਜ਼ਰ ਸਨ।
ਸਮੁੱਚੀ ਸਭਾ ਦੇ ਬੁਲਾਰਿਆਂ ਨੇ ਇਸ ਮੌਕੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਜੀਵਨ ਸ਼ੰਘਰਸ਼ ਤੇ ਵੀ ਵਿਚਾਰ ਪ੍ਰਗਟ ਕੀਤੇ ਅਤੇ ਮਦਨ ਜਲੰਧਰੀ ਸਾਹਿਬ ਦੀ ਕਿਤਾਬ ‘ਗੁਰੂ ਰਵਿਦਾਸ ਜੀਵਨ ਤੇ ਸ਼ਲੋਕ’ ਦੀ ਪ੍ਰਸੰਸਾ ਕਰਦਿਆਂ ਉਨ•ਾਂ ਵਲੋਂ ਪਾਏ ਧਾਰਮਿਕ ਖੇਤਰ ਦੇ ਯੋਗਦਾਨ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਆਖਿਰ ਵਿਚ ਮਦਨ ਜਲੰਧਰੀ ਨੇ ਸਮੁੱਚੀ ਆਸਟ੍ਰੇਲੀਆ ਸਿਡਨੀ, ਬਲੈਕ ਟਾਊਨ ਦੀ ਸ਼੍ਰੀ ਗੁਰੂ ਰਵਿਦਾਸ ਸਭਾ ਦਾ ਦਿਲੀਂ ਧੰਨਵਾਦ ਕੀਤਾ।