(ਸਮਾਜ ਵੀਕਲੀ)
ਹਿੰਦੂ ਸਿੱਖ ਅਤੇ ਮੁਸਲਮਾਨ
ਕਿਰਤੀ ਹੋਏ ਇਕੱਠੇ
ਪਾ ਦਿੱਤੀ ਦਿੱਲੀ ਨੂੰ ਬਿਪਤਾ
ਲੀਡਰ ਫਿਰਦੇ ਨੱਠੇ
ਚੰਗਿਆੜੀ ਤੋਂ ਬਣੀ ਜਵਾਲਾ
ਵੇਖ ਸੁਲਗਦੇ ਭੱਠੇ
ਸਮਝੀਂ ਨਾ ਤੂੰ ਗਊ ਗੋਖਡ਼੍ਹੀ
ਕਿਰਤੀ ਲੋਕ ਨੇ ਢੱਠੇ
ਸ਼ੇਰ ਨਾ ਚਰਦੇ ਘਾਸ ਮਿੱਤਰਾ
ਕਿਸ ਨੂੰ ਪਾਵੇਂ ਪੱਠੇ
ਦਿੱਲੀ ਵੀ ਹੁਣ ਦੁੂਰ ਨਹੀ ਏਂ
ਰਹਿ ਗਈ ਏ ਦੋ ਗੱਠੇ
ਬੰਦਿਆਂ ਵਾਲੀ ਗੱਲ ਕਰ ਕੋਈ
ਸਮਝ ਨਾ ਹਾਸੇ ਠੱਠੇ
ਲੰਬੀ ਰੇਸ ਦੇ ਘੋੜੇ ਬਿੰਦਰਾ
ਕਦੀ ਨਾ ਪੈਂਦੇ ਮੱਠੇ
ਬਿੰਦਰ ( ਜਾਨ ਏ ਸਾਹਿਤ) ਇਟਲੀ