(ਸਮਾਜ ਵੀਕਲੀ)
ਔਲਾਦ ਕਦਰ ਨਾਂ ਜਾਣੇ ਭਾਵੇ
ਮਾਪੇ ਆਪਣਾ ਫਰਜ਼ ਨਿਭਾਉਦੇ
ਆਪਣੇ ਮੂਹ ਚੋ ਕੱਢਕੇ ਬੁਰਕੀ
ਬੱਚਿਆਂ ਦੇ ਮੂਹਾ ਵਿੱਚ ਪਾਉਦੇ
ਖੁਦ ਤਾਂ ਰਾਤਾਂ ਜਾਗ ਕੇ ਕੱਟਦੇ
ਗੂੜੀ ਨੀਦ ਔਲਾਦ ਸਲਾਉਦੇ
ਪਾਈ ਪਾਈ ਜੋੜ ਕੇ ਰੱਖਣ
ਜਿੰਦ ਔਲਾਦ ਦੇ ਲੇਖੇ ਲਾਉਦੇ
ਸਾਰੀ ਜਿੰਦਗੀ ਦੇਣ ਸੋਗਾਤਾ
ਖੁਦ ਲਈ ਤਾਂ ਕੁਝ ਨਾਂ ਚਾਹੁਦੇ
ਧੀਆਂ ਲਾਡਾਂ ਨਾਲ ਪਾਲਦੇ
ਸੋ ਸੋ ਪੁਤ ਦੇ ਸ਼ਗਨ ਮਨਾਉਦੇ
ਮਾਂ ਬਾਪ ਨੂੰ ਵੰਡਣ ਔਲ਼ਾਦਾ
ਕਦੀ ਨਾਂ ਮੂਹੋ ਆਖ ਸੁਣਾਉਦੇ
ਰੱਬ ਤੋਂ ਉਚਾ ਦਰਜਾ ਮਾਂ ਦਾ
ਲੋਕੀ ਫਿਰਦੇ ਰੱਬ ਧਿਆਉਦੇ
ਘਰ ਵਿੱਚ ਤੀਰਥ ਮਾਪੇ ਬੈਠੇ
ਲੋਕੀ ਬਿੰਦਰਾ ਤੀਰਥ ਨਹਾਉਦੇ
ਬਿੰਦਰ ਇਟਲੀ (ਜਾਨ ਏ ਸਾਹਿਤ)
00393278159218