ਨਾਜਾਇਜ਼ ਸਬੰਧ ਕਾਰਨ ਬੀਐੱਸਐਫ ਜਵਾਨ ਦਾ ਬੇਰਹਿਮੀ ਨਾਲ ਕਤਲ

ਗੁਰਦਾਸਪੁਰ (ਸਮਾਜ ਵੀਕਲੀ) : ਮਾਸੀ ਦੀ ਲੜਕੀ ਨਾਲ ਕਥਿਤ ਨਾਜਾਇਜ਼ ਸਬੰਧਾਂ ਕਾਰਨ ਬੀਐੱਸਐੱਫ ਦੇ ਇੱਕ ਜਵਾਨ ਦਾ ਲੜਕੀ ਦੇ ਭਰਾ ਤੇ ਚਾਚੇ (ਮਾਸੀ ਦੇ ਦਿਓਰ) ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵੇਰਵਿਆਂ ਮੁਤਾਬਕ ਪਿੰਡ ਮਾਨ ਚੋਪੜਾ ਵਾਸੀ ਸ਼ਰਨਜੀਤ (25) ਮੌਜੂਦਾ ਸਮੇਂ ਮਨੀਪੁਰ ਵਿੱਚ ਤਾਇਨਾਤ ਸੀ ਤੇ ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਘਰ ਆਇਆ ਸੀ। ਉਸ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਵੀਰਵਾਰ ਰਾਤ 9 ਵਜੇ ਉਹ ਪਿੰਡ ਰਾਂਝਿਆਂ ਦਾ ਡੇਰਾ (ਤਾਰਾਗੜ੍ਹ) ਤੋਂ ਮਾਸੀ ਦੇ ਲੜਕੇ ਕੁਲਦੀਪ ਕੁਮਾਰ ਅਤੇ ਚਾਚਾ ਪ੍ਰੇਮ ਪਾਲ ਨਾਲ ਉਨ੍ਹਾਂ ਦੇ ਘਰ ਆਏ ਸਨ।

ਚਾਹ-ਪਾਣੀ ਪੀਣ ਮਗਰੋਂ ਉਹ ਸ਼ਰਨਜੀਤ ਦੇ ਨਾਲ ਹਵੇਲੀ ਵੱਲ ਚਲੇ ਗਏ। ਅਰਸ਼ਦੀਪ ਨੇ ਦੱਸਿਆ ਕਿ ਕੁਲਦੀਪ ਕੁਮਾਰ ਨੇ ਚਾਚਾ ਪ੍ਰੇਮ ਪਾਲ ਨਾਲ ਮਿਲ ਕੇ ਪਹਿਲਾਂ ਸ਼ਰਨਜੀਤ ਦਾ ਗਲ ਘੁੱਟ ਦਿੱਤਾ। ਮਗਰੋਂ ਕੁਲਦੀਪ ਨੇ ਅਰਸ਼ਦੀਪ ਦੇ ਢਿੱਡ ਵਿੱਚ ਕਿਰਚਾਂ ਦੇ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਸ਼ਰਨਜੀਤ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਂਦਿਆਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਥਾਣਾ ਤਿੱਬੜ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਲੜਕੀ ਸ਼ਰਨਜੀਤ ਦੇ ਘਰ ਆਈ ਸੀ। ਇਸ ਤੋਂ ਬਾਅਦ ਉਸ ਦੇ ਭਰਾ ਤੇ ਚਾਚੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਸ਼ਰਨਜੀਤ ਦੇ ਭਰਾ ਅਰਸ਼ਦੀਪ ਦੇ ਬਿਆਨਾਂ ’ਤੇ ਕੁਲਦੀਪ ਕੁਮਾਰ ਅਤੇ ਪ੍ਰੇਮ ਪਾਲ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Previous articleਕਾਂਗਰਸ ਵੱਲੋਂ ਤਿੰਨ ਕਮੇਟੀਆਂ ਦਾ ਗਠਨ
Next articleKarnataka, UK to collaborate in diverse sectors to spur growth