ਨਵੇਂ ਕਾਨੂੰਨ

ਕਰਨੈਲ ਅਟਵਾਲ 
(ਸਮਾਜ ਵੀਕਲੀ)

ਭਾਰਤ ਦੇਸ਼ ਹੈ, ਬੜਾ ਮਹਾਨ ਹੋਇਆ,
ਭੁੱਖਮਰੀ ਦੀ ਹੈ, ਏਥੇ ਭਰਮਾਰ ਬੇਲੀ।
ਤੰਗੀਆਂ-ਤੁਰਸ਼ੀਆਂ ‘ਚ ਮਜ਼ਦੂਰ ਜਿਉਂਦੇ,
ਖੂੰਜੇ ਲਾ ਦਿੱਤੈ ਹੁਣ, ਜ਼ਿਮੀਂਦਾਰ ਬੇਲੀ।
ਆਮ ਆਦਮੀ ਦਾ  ਬਣੂੰ ਕੀ  ਦੇਸ਼  ਅੰਦਰ,
ਨਿੱਤ ਬਣਾਉਂਦੀ ਨਵੇਂ ਕਾਨੂੰਨ ਸਰਕਾਰ ਬੇਲੀ।
ਏਥੇ ਵਪਾਰੀਆਂ ਦੇ ਹੱਕਾਂ ਦੀ ਗੱਲ ਹੋਵੇ,
ਕਿੱਥੋਂ ਮਿਲੇਗਾ ਖਾਣ ਨੂੰ ਆਹਾਰ ਬੇਲੀ।
ਗੀਤਾਂ ਵਿੱਚ ਸੀ ਬੜਾ ਜੋ ਭੱੜਥੂ ਪਾਉਂਦੇ,
ਹੁਣ ਕਿਉਂ ਨਾ ਬੋਲਦੇ, ਕਲਾਕਾਰ ਬੇਲੀ।
‘ਅਟਵਾਲ’ ਰੁਜ਼ਗਾਰ ਨੇ ਖਤਮ ਹੋਈ ਜਾਂਦੇ,
ਜੰਮਣਾ ਇੰਡੀਆ ‘ਚ ਲੱਗਦੈ ਬੇਕਾਰ ਬੇਲੀ।
ਕਰਨੈਲ ਅਟਵਾਲ 
ਸੰਪਰਕ:75082-75052
Previous articleTsitsipas’s win over Rublev puts Thiem through to semis
Next articlePM to digitally unveil B’luru tech summit on Thursday