ਸਿਹਤ ਵਿਭਾਗ ਦੀ ਟੀਮ ਵੱਲੋਂ ਟਾਇਰਾਂ ਅਤੇ ਕਬਾੜ ਦੀਆਂ ਦੁਕਾਨਾਂ ਦੀ ਚੈਕਿੰਗ

Photo caption - ਮਾਨਸਾ ਵਿਖੇ ਟਾਇਰ ਦੀ ਦੁਕਾਨ ਤੇ ਡੇਂਗੂ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੀ ਟੀਮ।

ਮਾਨਸਾ (ਸਮਾਜ ਵੀਕਲੀ) ( ਔਲਖ): ਸਿਵਲ ਸਰਜਨ ਮਾਨਸਾ ਡਾ,ਲਾਲ ਚੰਦ ਠਕਰਾਲ ਜੀ ਦੇ ਨਿਰਦੇਸ਼ਾਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਬੁਖਾਰ ਦੇ ਪ੍ਰਕੋਪ ਨੂੰ ਰੋਕਣ ਲਈ ਸ਼ਹਿਰ ਮਾਨਸਾ ਵਿਖੇ ਬਸ ਸਟੈਂਡ ਦੇ ਨਜਦੀਕ ਏਰੀਏ ਵਿੱਚ ਕਬਾੜ ਅਤੇ ਟਾਇਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਬਹੁਤ ਸਾਰੀਆਂ ਦੁਕਾਨਾਂ ਦੀਆਂ ਛੱਤਾਂ ਅਤੇ ਬਾਹਰ ਖੁੱਲ੍ਹੇ ਪਏ ਟਾਇਰਾਂ ਅਤੇ ਕਬਾੜ ਵਿੱਚ ਪਾਣੀ ਪਾਇਆ ਗਿਆ।

ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਦਾਰਾਂ ਨੂੰ ਸਫਾਈ ਕਰਨ ਅਤੇ ਟਾਇਰਾਂ ਨੂੰ ਖੁਲ੍ਹੇ ਵਿੱਚ ਨਾ ਰੱਖਣ ਦੀ ਹਦਾਇਤ ਕੀਤੀ ਗਈ।ਚੈਕਿੰਗ ਦੌਰਾਨ ਬਹੁਤ ਸਾਰੀਆਂ ਟਾਇਰ ਪੈਂਚਰਾਂ ਦੀਆਂ ਦੁਕਾਨਾਂ ਵਿੱਚ ਪਈਆਂ ਟੈਂਕੀਆਂ ਵਿੱਚ ਵੀ ਪਾਣੀ ਦੀ ਸਫਾਈ ਕਰਵਾਈ ਗਈ। ਟੀਮ ਵੱਲੋਂ ਦੁਕਾਨਦਾਰਾਂ ਨੂੰ ਪਾਣੀ ਦੇ ਸਾਰੇ ਬਰਤਨਾਂ ਨੂੰ ਪੂਰਾ ਢੱਕ ਕੇ ਰੱਖਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਟੀਮ ਵੱਲੋਂ ਮਲੇਰੀਆ, ਡੇਂਗੂ ਜਾਗਰੂਕਤਾ ਪੈਂਫਲੈਟ ਵੀ ਵੰਡੇ ਗਏ। ਇਸ ਮੌਕੇ ਸ੍ਰੀ ਰਾਮ ਕੁਮਾਰ ਸਿਹਤ ਸੁਪਰਵਾਈਜ਼ਰ ਨੇ ਕਿਹਾ ਕਿ ਬਹੁਤ ਵਾਰ ਡੇਂਗੂ ਦੀ ਛੂਤ ਦੁਕਾਨਾਂ ਤੋਂ ਸ਼ੁਰੂ ਹੋ ਕੇ ਘਰਾਂ ਤਕ ਪਹੁੰਚ ਜਾਂਦੀ ਹੈ। ਜਿਸ ਕਰਕੇ ਘਰਾਂ ਦੇ ਨਾਲ ਦੁਕਾਨਾਂ ਦੀ ਸਫਾਈ ਵਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਟੀਮ ਵਿੱਚ ਕੇਵਲ ਸਿੰਘ, ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫਸਰ,ਮਨਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਕ੍ਰਿਸ਼ਨ ਸਿੰਘ, ਹਰਮੇਲ ਸਿੰਘ,ਜੀਤ ਸਿੰਘ ਬਰੀਡਿੰਗ ਚੈਕਰ ਹਾਜਰ ਸਨ।

Previous articleJust 1.5 years into Modi 2.0, Nadda sets ‘Mission 2024’
Next articleਡੀ.ਟੀ.ਐਫ. ਵਲ੍ਹੋਂ ਜਿਲ੍ਹਾ ਹੈਡ ਕੁਆਰਟ ਉੱਪਰ ਜਿਲ੍ਹਾ ਸਿੱਖਿਆ ਅਫਸਰ(ਸ) ਨੂੰ ਮੰਗ ਪੱਤਰ ਸੋਂਪੇ