(ਸਮਾਜ ਵੀਕਲੀ) : ਡਾਇਟ ਅਹਿਮਦਪੁਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਤੇ ਡਾਇਟ ਸਿਖਿਆਰਥੀਆਂ ਵਲੋਂ ਰੰਗੋਲੀ ਤਿਆਰ ਕੀਤੀ ਗਈ। ਡਾਇਟ ਸਿਖਿਆਰਥੀਆਂ ਨੇ ਆਨਲਾਈਨ ਭਾਸ਼ਣ ,ਕਵਿਤਾਵਾਂ ਤੇ ਵੱਖ ਵੱਖ ਤਰ੍ਹਾਂ ਨਾਲ ਭਾਗ ਲਿਆ ।ਇਸ ਮੌਕੇ ਤੇ ਪਿ੍ੰਸੀਪਲ ਡਾ ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਦਿਨ ਵੱਖ ਵੱਖ ਤਰ੍ਹਾਂ ਨਾਲ ਵਿਸ਼ੇਸ਼ ਮਹੱਤਵ ਰੱਖਦਾ ਹੈ ।
ਇਸ ਦਿਨ ਯੋਧਿਆਂ ਦੇ ਰਾਜਕੁਮਾਰ ਸ਼੍ਰੀ ਰਾਮ ਚੰਦਰ ਚੌਵੀ ਸਾਲਾਂ ਦਾ ਬਨਵਾਸ ਕੱਟ ਕੇ ਤੇ ਲੰਕਾ ਦੇ ਰਾਜੇ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਵਾਪਸ ਯੋਧਿਆਂ ਪਰਤੇ ਸਨ। ਇਸ ਲਈ ਇਸ ਦਿਨ ਬੁਰਾਈ ਤੇ ਅਛਿਆਈ ਦੀ ਜਿੱਤ ਦੀ ਖੁਸ਼ੀ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਸੀ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸੀ।
ਇਸੇ ਮੌਕੇ ਤੇ ਸ੍ ਗਿਆਨਦੀਪ ਸਿੰਘ ਲੈਕਚਰਾਰ ਪੰਜਾਬੀ, ਸਰੋਜ ਰਾਣੀ ਲੈਕਚਰਾਰ ਅੰਗਰੇਜ਼ੀ, ਸਤਨਾਮ ਸਿੰਘ ਸੱਤਾ ਡੀ.ਪੀ.ਈ., ਬਲਤੇਜ ਸਿੰਘ ਧਾਲੀਵਾਲ ਆਰਟ ਐਂਡ ਕਰਾਫਟ ਟੀਚਰ, ਗੇਲੂ ਸਿੰਘ, ਡਾਇਟ ਸਿਖਿਆਰਥੀ ਮੁਸਕਾਨ , ਗੁਰਜੀਤ ਕੌਰ , ਗੁਰਪ੍ਰੀਤ ਕੌਰ ਵੀ ਹਾਜ਼ਿਰ ਸਨ। – ਪੂਜਾ ਪੰਡਰਕ