ਟਰੰਪ ਨੇ ਅਲਾਸਕਾ ਜਿੱਤਿਆ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਲਾਸਕਾ ਸੂਬੇ ਵਿੱਚ ਫਸਵੀਂ ਟੱਕਰ ਦੌਰਾਨ ਚੋਣ ਜਿੱਤ ਲਈ ਹੈ, ਜਿਸ ਨਾਲ ਊਨ੍ਹਾਂ ਨੂੰ ਤਿੰਨ ਹੋਰ ਇਲੈਕਟੋਰਲ ਕਾਲਜ ਵੋਟਾਂ ਮਿਲੀਆਂ ਹਨ। ਇਸ ਨਾਲ ਊਨ੍ਹਾਂ ਦੀ ਕੁੱਲ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਵਧ ਕੇ 217 ਹੋ ਗਈ ਹੈ। ਇਸ ਜਿੱਤ ਦੀ ਜਾਣਕਾਰੀ ਰਾਸ਼ਟਰਪਤੀ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਨੇ ਟਵੀਟ ਕਰਕੇ ਦਿੱਤੀ।

ਰਿਪਬਲਿਕਨ ਪਾਰਟੀ ਨੇ ਅਲਾਸਕਾ ਦੀ ਆਪਣੀ ਸੈਨੇਟ ਸੀਟ ਵੀ ਬਚਾ ਲਈ ਹੈ ਅਤੇ ਕੁੱਲ 100 ਮੈਂਬਰੀ ਅਮਰੀਕੀ ਸੈਨੇਟ ਵਿੱਚ ਪਾਰਟੀ ਦੀਆਂ 50 ਸੀਟਾਂ ਹੋ ਗਈਆਂ ਹਨ। ਡੈਮੋਕਰੈਟ ਪਾਰਟੀ ਕੋਲ 48 ਸੈਨੇਟ ਸੀਟਾਂ ਹਨ ਜਦਕਿ ਬਾਕੀ ਬਚੀਆਂ ਦੋ ਸੀਟਾਂ ਲਈ ਚੋਣ 5 ਜਨਵਰੀ ਨੂੰ ਹੋਣੀ ਹੈ। ਦੱਸਣਯੋਗ ਹੈ ਕਿ ਡੈਮੋਕਰੈਟਿਕ ਊਮੀਦਵਾਰ ਜੋਅ ਬਾਇਡਨ ਨੂੰ ਪਹਿਲਾਂ ਹੀ 3 ਨਵੰਬਰ 2020 ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦਾ ਜੇਤੂ ਐਲਾਨ ਦਿੱਤਾ ਗਿਆ ਹੈ। ਊਨ੍ਹਾਂ ਨੇ ਕੁੱਲ 538 ਇਲੈਕਟੋਰਲ ਕਾਲਜ ਵੋਟਾਂ ’ਚੋਂ 279 ਵੋਟਾਂ ਜਿੱਤ ਲਈਆਂ ਹਨ। ਡੋਨਲਡ ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕੀਤਾ ਹੈ।

Previous articleBrazil extends troop deployment in Amazon till April 2021
Next articleਹੈਲੀਕਾਪਟਰ ਹਾਦਸੇ ਵਿੱਚ 7 ਸ਼ਾਂਤੀ ਵਾਰਤਾਕਾਰ ਹਲਾਕ