ਲੋਕਾਂ ਵਿੱਚ ਵਧ ਰਿਹਾ ਸਾਇਕਲ ਚਲਾਉਣ ਦਾ ਰੁਝਾਨ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਪੁਰਾਣੇ ਸਮਿਆਂ ਵਿੱਚ ਹਰੇਕ ਘਰ ਵਿੱਚ ਸਾਇਕਲ ਲੋਕਾਂ ਦੇ ਆਉਣ ਜਾਣ ਦਾ ਮੁੱਖ ਸਾਧਨ ਮੰਨਿਆਂ ਜਾਂਦਾ ਰਿਹਾ ਹੈ। ਚੰਗੇ ਸਰਦੇ ਪੁੱਜਦੇ ਘਰ ਵੀ ਆਪਣੀ ਲੜਕੀ ਦੇ ਵਿਆਹ ਸਮੇਂ ਲਾੜੇ ਨੂੰ ਦਾਜ ਵਿੱਚ ਸਾਇਕਲ ਦਿੰਦੇ ਸਨ । ਜਿਹੜਾ ਕਿ ਉਸ ਸਮੇਂ ਕਾਫ਼ੀ ਵੱਡਾ ਸਾਧਨ ਮੰਨਿਆ ਜਾਂਦਾ ਸੀ। ਲਾੜਾ ਆਪਣੇ ਨਵੀ ਵਿਆਹੀ ਵਹੁਟੀ ਨੂੰ ਪਹਿਲੀ ਦੂਜੀ ਵਾਰ ਸਾਇਕਲ ‘ਤੇ ਹੀ ਕੋਹਾਂ ਦਾ ਪੈਡਾ ਤਹਿ ਕਰਕੇ ਲੈਣ ਜਾਂਦਾ ਸੀ। ਇਹ ਸਾਇਕਲ ਹਰੇਕ ਗਰੀਬ ਅਮੀਰ ਦੀ ਸਵਾਰੀ ਹੁੰਦਾ ਸੀ।

ਪਰ ਸਮੇਂ ਦੀ ਤੇਜ਼ ਦੌੜ ਵਿੱਚ ਇਹ ਸਾਇਕਲ ਅਤੇ ਸਾਇਕਲ ਚਲਾਉਣ ਵਾਲੇ ਅਲੋਪ ਹੋ ਗਏ ਹਨ । ਲੋਕ ਸੁੱਖ ਜਾਨ ਪਏ ਇਨ੍ਹਾਂ ਮਹਿੰਗੀਆਂ ਗੱਡੀਆਂ ਮੋਟਰਾਂ ਅਤੇ ਰੇਲਾਂ ਟਰੇਨਾਂ ਦੇ ਸਫਰ ਨੂੰ ਪਹਿਲ ਦੇਣ ਲੱਗੇ ਹਨ। ਜਿਸ ਕਰਕੇ ਉਹ ਆਏ ਦਿਨ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੁਰਾਣੇ ਬਜੁਰਗ ਦੱਸਦੇ ਹਨ ਕਿ ਸਾਡੇ ਸਮੇਂ ਲੋਕਾਂ ਕੋਲ ਸਾਇਕਲ ਆਮ ਹੋਇਆ ਕਰਦੇ ਸਨ ਕਦੇ ਕਿਸੇ ਦੇ ਗੋਡੇ ਨਹੀਂ ਦੁਖੇ ਸਨ , ਕਦੇ ਕਿਸੇ ਨੂੰ ਸ਼ੁੂਗਰ ਨਹੀਂ ਹੋਇਆ ਸੀ ਅਤੇ ਨਾ ਹੀ ਕਦੇ ਕਿਸੇ ਤਰ੍ਹਾਂ ਦੇ ਪੇਟ ਦੀ ਬਿਮਾਰੀ ਲੱਗੀ ਸੀ। ਉਹ ਆਪਣੇ ਸਾਇਕਲ ਬੜੇ ਸੰਭਾਲ ਸੰਭਾਲ ਕੇ ਰੱਖਦੇ ਸਨ ।

ਇਹ ਗੱਲ ਮੇਰੇ ਅੱਖੀ ਦੇਖਣ ਦੀ ਹੈ ਮੇਰਾ ਦਾਦਾ ਬੇਲਦਾਰ ਦੀ ਨੌਕਰੀ ਕਰਦਾ ਸੀ ਉਹ ਸਵੇਰੇ ਆਪਣੇ ਸਾਇਕਲ ਨੂੰ ਸਾਫ਼ ਕਰਦਾ ਫਿਰ ਰੋਟੀ ਖਾਂਦਾ ਅਤੇ ਡੇਲੀ ਤੀਹ ਚਾਲੀ ਕਿਲੋਮੀਟਰ ਦਾ ਸਫਰ ਤਹਿ ਕਰਦਾ ਅਤੇ ਸ਼ਾਮ ਨੂੰ ਆਕੇ ਫਿਰ ਸਾਇਕਲ ਸਾਫ਼ ਕਰਦਾ ਸੀ। ਉਹ ਆਪਣਾ ਸਾਇਕਲ ਕਦੇ ਕਿਸੇ ਨੂੰ ਮੰਗਵਾਂ ਨਹੀਂ ਦਿੰਦਾ ਸੀ ਅਤੇ ਅੱਸੀ ਨੱਬੇ ਸਾਲ ਦੀ ਉਮਰ ਤੱਕ ਉਸਦੇ ਕਦੇ ਗੋਡੇ ਅਤੇ ਕੋਈ ਬਿਮਾਰੀ ਨਹੀਂ ਲੱਗੀ ਸੀ। ਇਸੇ ਤਰ੍ਹਾਂ ਕਹਿੰਦੇ ਹਨ ਸਾਡੇ ਪਿੰਡ ਦਾ ਇੱਕ ਹੋਰ ਬਜੁਰਗ ਜਿਹੜਾ ਪਾਣੀ ਜਾਂ ਗਾਰੇ ਵਾਲੀ ਜਗ੍ਹਾ ਤੇ ਆਪ ਉੱਤਰ ਕੇ ਆਪ ਗਾਰੇ ਵਿੱਚ ਦੀ ਲੰਗ ਜਾਂਦਾ ਸੀ ਪਰ ਆਪਣੇ ਸਾਇਕਲ ਨੂੰ ਮਿੱਟੀ ਨਹੀਂ ਲੱਗਣ ਦਿੰਦਾ ਸੀ।

ਵੇਸੇ ਵੀ ਸਾਇਕਲ ਬਹੁਤ ਸਸਤਾ ਸਾਧਨ ਹੈ ਇਸ ਵਿੱਚ ਕਿਸੇ ਤਰ੍ਹਾਂ ਦੇ ਪੈਟਰੋਲ ਡੀਜ਼ਲ ਪਵਾਉਣ ਦੀ ਲੋੜ ਨਹੀਂ ਪੈਂਦੀ । ਪਰ ਦੇਖਣ ਵਿੱਚ ਆਇਆ ਹੈ ਪਿਛਲੇ ਕੁਝ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵਿੱਚ ਮੁੜ ਸਾਇਕਲ ਚਲਾਉਣ ਰੀਤ ਚੱਲ ਪਈ ਹੈ ਜਿਹੜੀ ਕਿ ਬਹੁਤ ਹੀ ਚੰਗੀ ਗੱਲ ਹੈ। ਲੋਕ ਸਵੇਰੇ ਸ਼ਾਮ ਆਮ ਹੀ ਕੱਚੀਆਂ ਪੱਕੀਆਂ ਸੜਕਾਂ ਉੱਤੇ ਸਾਇਕਲ ਚਲਾਉਂਦੇ ਆਮ ਹੀ ਵੇਖੇ ਜਾ ਸਕਦੇ ਹਨ। ਸਾਇਕਲ ਦੇ ਪਿਛਲੇ ਕੈਰੀਅਰ ਉੱਤੇ ਸਵਾ ਦੋ ਮਣ ਤੱਕ ਭਾਰ ਆਮ ਹੀ ਲੱਦ ਕੇ ਲਿਜਾਇਆ ਜਾ ਸਕਦਾ ਹੈ ।

ਸਾਇਕਲ ਚਲਾਉਂਦੇ ਸਮੇਂ ਲੱਤਾਂ ਬਾਹਾਂ ਸਮੇਤ ਸਰੀਰ ਦੇ ਸਾਰੇ ਆਮ ਹੀ ਹਰਕਤ ਵਿੱਚ ਰਹਿੰਦੇ ਹਨ ਪੈਰਾਂ ਦੀਆਂ ਤਲੀਆਂ ਦਾ ਦਬਾਉ ਪੈਡਲਾਂ ਉੱਤੇ ਪੈਣ ਕਰਕੇ ਕਦੇ ਕਿਸੇ ਦਾ ਬਲੱਡ ਪ੍ਰੈਸ਼ਰ ਵਧਦਾ ਘਟਦਾ ਨਹੀ ਇਹ ਬਲੱਡ ਪ੍ਰੈਸ਼ਰ ਬਰਾਬਰ ਰੱਖਦਾ ਹੈ। ਸ਼ੂਗਰ ਦੀ ਬਿਮਾਰੀ ਨੂੰ ਵੀ ਇਹ ਸਾਇਕਲ ਕੰਟਰੋਲ ਕਰਦਾ ਹੈ। ਤੁਸੀ ਆਮ ਹੀ ਦੇਖਿਆ ਹੋਣਾ ਸ਼ਹਿਰਾਂ ਅਤੇ ਪਿੰਡਾਂ ਦੇ ਚੰਗੇ ਨਾਮੀ ਡਾਕਟਰ ਸਵੇਰੇ ਆਮ ਚਾਰ ਚਾਰ ਕਿਲੋਮੀਟਰ ਸਾਇਕਲ ਚਲਾਉਦੇ ਹਨ ਇਸ ਗੱਲ ਤੋਂ ਭਲੀਭਾਂਤ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਸਾਇਕਲ ਸਰੀਰ ਲਈ ਕਿੰਨ੍ਹੀ ਲਾਹੇਵੰਦ ਚੀਜ਼ ਹੈ।

ਇਹ ਸਿਰਫ ਭਾਰਤ ਵਿੱਚ ਹੀ ਨਹੀਂ ਹੋਰ ਵੀ ਦੇਸ਼ਾਂ ਵਿਦੇਸ਼ਾਂ ਰਾਸ਼ਟਰਪਤੀ , ਪ੍ਰਧਾਨ ਮੰਤਰੀ ਲੋਕ ਆਮ ਹੀ ਸਾਇਕਲ ਚਲਾਉਂਦੇ ਹਨ।ਕੁੜੀਆਂ ਵਿੱਚ ਵੀ ਇਹ ਸਾਇਕਲ ਚਲਾਉਣ ਦਾ ਰੁਝਾਨ ਕਾਫੀ ਵੱਧ ਰਿਹਾ ਹੈ । ਸਾਡੇ ਸਮੇਂ ਸਕੂਲ ਪੜ੍ਹਦੇ ਸਮੇਂ ਕੋਠਿਆਂ ਵਿੱਚੋਂ ਆਉਂਦੀਆਂ ਕੁੜੀਆਂ ਕੋਲ ਆਪਣੇ ਆਪਣੇ ਸਾਇਕਲ ਹੁੰਦੇ ਸਨ । ਜੇਕਰ ਬੰਦਾ ਆਪਣੇ ਨਿੱਤਨੇਮ ਅਨੁਸਾਰ ਹਰ ਰੋਜ਼ ਸਾਇਕਲ ਚਲਾਉyਦਾ ਹੈ ਤਾਂ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਹੋਰ ਕਸਰਤ ਕਰਨ ਦੀ ਜ਼ਰੂਰਤ ਨਹੀਂ। ਸਵੇਰੇ ਵੇਲੇ ਸਾਇਕਲ ਚਲਾਉਣ ਦਾ ਕੁਝ ਖ਼ਾਸ ਫਾਇਦਾ ਹੈ ਕਿਉਂ ਕਿ ਸਵੇਰੇ ਵੇਲੇ ਸਾਡੇ ਸਰੀਰ ਨੂੰ ਤਾਜਾ ਅਤੇ ਸ਼ੁੱਧ ਹਵਾ ਮਿਲਦੀ ਹੈ ਜਿਸ ਨਾਲ ਸਾਡਾ ਖੂਨ ਸਾਫ ਹੁੰਦਾ ਹੈ ਸਰੀਰ ਚੁਸਤ ਫੁਰਤ ਰਹਿੰਦਾ ਹੈ ਅੱਖਾਂ ਨੂੰ ਹਰਿਆਲੀ ਦੇਖਣ ਕਾਰਨ ਸਾਡੀ ਅੱਖਾਂ ਦੀ ਰੌਸ਼ਨੀ ਠੀਕ ਰਹਿੰਦੀ ਹੈ।

ਸਾਡੇ ਸਰੀਰ ਵਿੱਚ ਕੰਮ ਕਰਨ ਦੀ ਤਾਕਤ ਵਧਦੀ ਹੈ। ਇਸ ਸਾਇਕਲ ਚਲਾਉਣ ਦਾ ਸਭ ਤੋਂ ਵੱਡਾ ਫਾਇਦਾ ਸਾਡਾ ਖਰਚਾ ਘਟਦਾ ਹੈ ਜਿਹੜਾ ਖਰਚ ਅਸੀਂ ਮੋਟਰਸਾਇਕਲਾਂ ਸਕੂਟਰਾਂ ਵਿੱਚ ਪੈਟਰੋਲ ਪਾ ਪਾ ਕੇ ਕਰਦੇ ਹਾਂ ਉਸਦੀ ਬੱਚਤ ਹੁੰਦੀ ਹੈ। ਕਈ ਪਿੰਡਾਂ ਵਿੱਚ ਇਸ ਸਾਇਕਲ ਚਲਾਉਣ ਦੀ ਪਰੰਪਰਾਂ ਨੂੰ ਉਤਸ਼ਾਹਿਤ ਕਰਨ ਲਈ ਸਕਾਇਕਲ ਰੇਸਾਂ ਕਰਵਾਈਆਂ ਜਾਂਦੀਆਂ ਹਨ ਜਿਹੜਾ ਕਿ ਬਹੁਤ ਵਧੀਆ ਉਪਰਾਲਾ ਹੈ।ਆਓ ਸਾਰੇ ਕੇ ਤਹੱਈਆ ਕਰੀਏ ਕਿ ਸਾਇਕਲ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਹੋਰ ਕੰਮਾਂ ਦੇ ਰੁਟੀਨ ਵਾਂਗ ਸਾਇਕਲ ਚਲਾਉਣ ਨੂੰ ਵੀ ਆਪਣੇ ਡੇਲੀ ਦੇ ਰੁਟੀਨ ਦਾ ਹਿੱਸਾ ਬਣਾਈਏ ਤਾਂ ਜੋ ਅਸੀ ਸਿਹਤਮੰਦ ਅਤੇ ਨਿਰੋਗ ਜਿੰਦਗੀ ਜਿਉਂ ਸਕੀਏ

ਸਤਨਾਮ ਸਮਾਲਸਰੀਆ
ਸੰਪਰਕ: 9710860004

Previous article“”ਦੀਵਾਲ਼ੀ ਇਹ ਕਹਿੰਦੀ ਨਹੀਂ””
Next articleਦੀਵਾਲੀ