ਬਹਿਰੀਨ ਦੇ ਸਭ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਰਹੇ ਪ੍ਰਿੰਸ ਖ਼ਲੀਫ਼ਾ ਦਾ ਦੇਹਾਂਤ

ਦੁਬਈ (ਸਮਾਜ ਵੀਕਲੀ) : ਬਹਿਰੀਨ ਦੇ ਪ੍ਰਿੰਸ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਦਾ ਅੱਜ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਪ੍ਰਿੰਸ ਖ਼ਲੀਫ਼ਾ ਵਿਸ਼ਵ ’ਚ ਸਭ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਦੇਣ ਵਾਲੇ ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਕਈ ਦਹਾਕਿਆਂ ਤਕ ਆਪਣੇ ਦੇਸ਼ ਦੀ ਸਰਕਾਰ ਦੀ ਅਗਵਾਈ ਕੀਤੀ। ਸਾਲ 2011 ’ਚ ਅਰਬ ਕ੍ਰਾਂਤੀ ਦੌਰਾਨ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਉੱਠੀ ਸੀ।

ਬਹਿਰੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਪ੍ਰਿੰਸ ਖ਼ਲੀਫ਼ਾ ਦੇ ਦੇਹਾਂਤ ਦਾ ਐਲਾਨ ਕਰਦਿਆਂ ਦੱਸਿਆ ਕਿ ਅਮਰੀਕਾ ਦੇ ਮਾਯੋ ਕਲੀਨਿਕ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਏਜੰਸੀ ਵੱਲੋਂ ਜ਼ਿਆਦਾ ਤਫ਼ਸੀਲ ਨਹੀ ਦਿੱਤੀ ਗਈ। ਪ੍ਰਿੰਸ ਖ਼ਲੀਫ਼ਾ ਦਾ ਆਪਣਾ ਇੱਕ ਨਿੱਜੀ ਦੀਪ ਸੀ, ਜਿੱਥੇ ਉਹ ਵਿਦੇਸ਼ੀ ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਸਨ। ਉਹ ਖਾੜੀ ਦੇਸ਼ਾਂ ਦੀ ਰਵਾਇਤੀ ਪਰੰਪਰਾ ਦੀ ਨੁਮਾਇੰਦਗੀ ਕਰਦੇ ਸਨ, ਜਿਸ ਵਿੱਚ ਸੁਨੀ ਅਲ ਖ਼ਲੀਫ਼ਾ ਪਰਿਵਾਰ ਪ੍ਰਤੀ ਸਮਰਥਨ ਪ੍ਰਗਟਾਉਣ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਸੀ।

Previous articleਰਾਸ਼ਟਰਪਤੀ ਟਰੰਪ ਵੱਲੋਂ ਹਾਰ ਨਾ ਕਬੂਲਣਾ ‘ਸ਼ਰਮਨਾਕ’: ਬਾਇਡਨ
Next articleਤੁਰਕੀ ਦੀ ਕਿਸ਼ਤੀ ਯੂਨਾਨ ਦੇ ਬੇੜੇ ਨਾਲ ਟਕਰਾਈ, 5 ਲਾਪਤਾ