ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਮਹੀਨੇ ਦੀ 9 ਤਰੀਕ ਨੂੰ ਸਮੂਹ ਸਿਹਤ ਕੇਦਰਾਂ ਤੇ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਜਿਆਦਾ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀਮੈਡੀਕਲ ਅਤੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋ ਚੈਕ ਅਪ ਅਤੇ ਜਾਂਚ ਕੈਪ ਪ੍ਰਧਾਨ ਮੰਤਰੀ ਸੁਰੱਖਿਆਤ ਮਾਤਰਵ ਅਭਿਆਨ ਤਹਿਤ ਲਗਾਇਆ ਜਾਦਾ ਹੈ । ਇਸੇ ਲੜੀ ਵੱਜੋ ਸਿਵਲ ਸਰਜਨ ਡਾ ਜਸਬੀਰ ਸਿੰਘ ਦੀ ਹਦਾਇਤਾਂ ਮੁਤਾਬਿਕ ਸਿਵਲ ਹਸਪਤਾਲ ਦੇ ਜੱਚਾ ਬੱਚਾ ਉ. ਪੀ. ਡੀ. ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਨਮਿਤਾ ਘਈ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ਦੀ ਪ੍ਰਧਾਨਗੀ ਹੇਠ ਵਿਸ਼ੇਸ ਕੈਪ ਲਗਾਂਕੇ ਲੋੜਵੰਦਾ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆ ਹਨ ।
ਇਸ ਮੋਕੇ ਡਾਇਟੀਸ਼ਨ ਡਾ ਪੂਜਾਗੋਇਲ ਅਤੇ ਹੋਰ ਡਾਕਟਰ ਹਾਜਰ ਸਨ । ਇਸ ਮੋਕੇ ਜਾਂਕਾਰੀ ਦਿੰਦਿਆ ਡਾ ਨਮਿਤਾ ਘਈ ਨੇ ਦੱਸਿਆ ਕਿ ਸਰਕਾਰ ਵੱਲੋ ਹਰੇਕ ਵਰਗ ਦੀਆਂ ਗਰਭਵਤੀ ਔਰਤਾਂ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਰਜਿਸਟਰੇਸ਼ਨ , ਟੀਕਾਂਕਰਨ , ਚੈਕਅਪ , ਲੋੜੀਦੇ ਟੈਸਟ , ਮਹਿਰ ਡਾਕਟਰਾਂ ਦੀ ਸਲਾਹ ਅਤੇ ਸੰਸਥਾਂਗਤ ਜਣੇਪੇ ਦੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਦੀਆਂ ਹਨ । ਇਸ ਅਭਿਆਨ ਤਹਿਤ ਜਾਂਚ ਕੈਪ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਲਈ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦੇਣ ਲਈ ਖੁਰਾਕ ਵਿਸ਼ੇਸ਼ਕ ਦੀਆਂ ਸੇਵਾਵਾਂ ਨਾਲ ਉਹਨਾਂ ਨੂੰ ਗਰਭ ਦੋਰਾਨ ਖੁਰਾਕ ਦੀ ਮਹੱਤਤਾ ਅਤੇ ਮਾਤਰਾ ਬਾਰੇ ਦੱਸਿਆ ਜਾਦਾਂ ਹੈ ।
ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜੱਚਾ ਬੱਚਾ ਸਾਭ ਸਕੀਮ ਤਹਿਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਤੇ ਗਰਭਵਤੀ ਔਰਤਾਂ ਅਤੇ ਇਕ ਸਾਲ ਦੇ ਬੱਚਿਆ ਲਈ ਮੁੱਫਤ ਸਿਹਤ ਸਹੂਲਤਾਂ ਦਿੱਤੀਆਂ ਜਾਦੀਆਂ ਹਨ । ਸਿਵਲ ਹਸਪਤਾਲ ਵਿਖੇ ਕੋਰੋਨਾ ਕਾਲ ਦੋਰਾਨ ਇਹਨਾਂ ਲਾਭ ਪਾਤਰੀਆਂ ਲਈ ਵਿਸ਼ੇਸ ਪ੍ਰਭੰਧ ਕੀਤੇ ਗਏ ਹਨ ਅਤੇ ਸੰਸਥਾਂ ਵਿੱਚ ਆਉਣ ਵਾਲੀ ਹਰ ਇਕ ਗਰਭਵਤੀ ਔਰਤ ਦਾ ਕੋਵਿਡ 19 ਵਾਇਰਸ ਦਾਟੈਸਟ ਕਰਦੇ ਹੋਏ ਉਹਨਾਂ ਨੂੰ ਇਸ ਤੋ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨ ਲਈ ਪਬੰਧ ਕਰਨ ਲਈ ਦੱਸਿਆ ਜਾਦਾ ਹੈ । ਇਸ ਮੋਕੇ ਡਾਈਟੀਸ਼ਨ ਡਾ ਪੂਜਾ ਗੋਇਲ ਵੱਲੋ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਤੰਲਿਤ ਖੁਰਾਕ ਬਾਰੇ ਵਿਸ਼ਥਾਰ ਪੂਰਵਕ ਬਾਰੇ ਦੱਸਿਆ । ਇਸ ਮੋਕੇ ਡਾ ਮਹਿਮਾ , ਡਾ ਸੁਕਰੀਤੀ ਸ਼ਰਮਾਂ , ਬੀ. ਸੀ.ਸੀ. ਅਮਨਦੀਪ ਸਿੰਘ ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।