ਪੇਟ ਦੇ ਕੀੜਿਆ ਤੋ ਰਾਸ਼ਟਰੀ ਮੁੱਕਤੀ ਦਿਵਸ ਦੇ ਮੋਕੇ ਜਿਲ੍ਹਾਂ ਪੱਧਰੀ ਸਮਾਗਮ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):  ਪੇਟ ਦੇ ਕੀੜਿਆ ਤੋ ਰਾਸ਼ਟਰੀ ਮੁੱਕਤੀ ਦਿਵਸ ਦੇ ਮੋਕੇ ਜਿਲ੍ਹਾਂ ਪੱਧਰੀ ਪ੍ਰੋਗਰਾਮ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੇਲਵੇ ਮੰਡੀ ਲੜਕੀਆਂ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾਂ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ . ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਉਹਨਾਂ ਵੱਲੋ ਬੱਚਿਆ ਨੂੰ ਐਲਬੈਡਾ ਜੋਲ ਦੀ ਗੋਲੀ ਖਿਲਾ ਕੇ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ     ਸਮਾਗਮ ਨੂੰ ਸਬੋਧਨ ਕਰਦਿਆ ਡਾ ਜੀ. ਐਸ. ਕਪੂਰ .ਨੇ ਦੱਸਿਆ ਕਿ ਇਹ ਦਿਵਸ ਤੇ  ਸਿਹਤ ਵਿਭਾਗ ਵੱਲੋ 1 ਤੋ 19 ਸਾਲ ਦੇ ਉਮਰ ਦੇ ਬੱਚਿਆ ਨੂੰ ਪੇਟ ਦੇ ਕੀੜਿਆ ਦੀ ਮੁੱਕਤੀ ਲਈ  ਅੱਜ  ਪੇਟ ਦੇ ਕੀੜਿਆ ਦਾ ਰਾਸ਼ਟਰੀ ਮੁੱਕਤੀ ਦਿਵਸ ਦੇ ਤੋਰ ਤੇ ਮਨਾ ਕੇ ਜਿਲੇ ਦੇ 3 29098 ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾ ਤੋ ਇਲਾਵਾਂ ਆਗਨਵਾੜੀ ਸੈਟਰਾਂ ਵਿੱਚ ਜਾਣ ਵਾਲੇ  ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਡਾਜੋਲ ਦੀ ਗੋਲੀ ਦਿੱਤੀ ਜਾ ਰਹੀ ਹੈ  , ਜਿਸ ਦਾ ਮੁੱਖ ਮਕਸਦ ਬੱਚਿਆ ਨੂੰ ਤਾਕਤ ਵਾਰ  ਬਣਾਉਣਾ ਹੈ ।

ਪੇਟ ਦੇ ਕੀੜੇ ਖੂਨ ਦੀ ਕਮੀ ਦਾ ਮੁੱਖ ਕਾਰਨ ਹੈ ਜਿਸ ਦੇ ਨਾਲ ਬੱਚਾ ਸੁਸਤ ਰਹਿੰਦਾ ਹੈ ਅਤੇ ਉਸ ਦਾ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਰੁਕਾਵਟ ਆ ਜਾਦੀ ਹੈ  । ਸਰਕਾਰ ਵੱਲੋ ਸਾਲ ਵਿੱਚ 2 ਵਾਰ ਪੇਟ ਦੇ ਕੀੜਾ ਦੇ ਖਾਤਮੇ ਦੀ ਗੋਲੀ ਖਿਲਾ ਕੇ ਉਹਨਾਂ ਨੂੰ ਤੰਦਰੁਸਤ ਅਤੇ ਹੁਸ਼ਿਆਰ ਬਣਾਇਆ ਜਾ ਰਿਹਾ ਹੈ । ਇਸ ਵਾਰ ਕੋਰੋਨਾ ਕਾਲ ਦੋਰਾਨ ਸਕੂਲੀ ਬੱਚਿਆਂ ਦੀ ਹਾਜਰੀ ਘੱਟ ਹੋਣ ਕਾਰਨ ਇਹ ਗੋਲੀਆਂ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਅਧਿਆਪਕਾ , ਆਗਨਵਾੜੀ ਵਰਕਰਾਂ ਅਤੋ ਆਸ਼ਾ ਵਰਕਰ ਦੇ ਸਹਿਯੋਗ ਨਾਲ ਘਰ ਘਰ ਦਿੱਤੀਆ ਜਾਣਗੀਆ । ਇਸ ਮੋਕੇ ਡਾ ਵਿਵੇਕ ਨੇ ਕਿਹਾ ਕਿ ਪੇਟ ਦੇ ਕੀੜਿਆ ਤੇ ਬਚਾਓ ਲਾਈ ਸਾਨੂੰ ਆਪਣੇ ਆਸ ਪਾਸ ਸਾਫ ਸਫਾਈ ਰੱਖਣਾ ਖਾਣ ਤੋ ਪਹਿਲਾਂ ਅਤੇ ਖਾਣਾ ਖਾਣ ਤੇ ਬਆਦ ਆਪਣੋ ਹੱਥ ਚੰਗੀ ਤਰਾ ਸਾਫ ਕਰਨਾਂ ਅਤੇ ਨੰਗੀ ਪੈਰ ਬਾਹਰ ਨਹੀ ਘੁੰਮਣਾ ਚਾਹੀਦਾ ਹੈ । ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਲਲਿਤਾ ਅਰੋੜਾ ਵੱਲੋ ਸਿਹਤ ਵਿਭਾਗ ਦਾ ਇਸ ਸਮਾਗਮ ਉਹਨਾ ਦੀ ਸੰਸਥਾਂ ਤੇ ਕਰਨ ਅਤੇ ਆਏ ਹੋਏ  ਮਹਿਮਾਨਾ ਦਾ ਧੰਨਵਾਧ ਕੀਤਾ । ਸਮਾਗਮ ਵਿੱਚ ਡਾ ਮਨਦੀਪ, ਦੀਪੀਕਾ,  ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ .ਬੀ. ਸੀ. ਸੀ. ਅਮਨਦੀਪ ਸਿੰਘ ,ਆਰ. ਬੀ. ਐਸ. ਕੇ ਟੀਮ ਅਤੇ ਸਕੂਲ ਦੇ ਅਧਿਆਪਕ ਹਾਜਰ ਸਨ ।

Previous articleCong got 19 of 70 contested, leading to Grand Alliance’s loss
Next articleਪ੍ਰਧਾਨ ਮੰਤਰੀ ਸੁਰੱਖਿਆਤ ਮਾਤਰਵ ਅਭਿਆਨ ਤਹਿਤ ਕੈਪ ਲਗਾਇਆ ਗਿਆ