ਖੰਨਾ (ਸਮਾਜ ਵੀਕਲੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋਂ ਡਾ ਨਰਿੰਦਰ ਸਿੰਘ ਬੈਨੀਪਾਲ, ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰਪਾਲ ਸਿੰਘ ਗਰੇਵਾਲ, ਖੇਤੀਬਾੜੀ ਅਫਸਰ ਬਲਾਕ ਖੰਨਾ ਦੀ ਅਗਵਾਹੀ ਹੇਠ ਅਗਾਹਵਧੂ ਕਿਸਾਨ ਹਬੀਬ ਮਹੁੰਮਦ ਪਿੰਡ ਲਿਬੜਾ ਦੇ ਖੇਤਾਂ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਵਾਈ ਗਈ। ਇਸ ਮੌਕੇ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਜਿੱਥੇ ਬਿਜਾਈ ਦਾ ਖ਼ਰਚਾ ਘੱਟਦਾ ਹੈ ਉੱਥੇ ਹੀ ਨਦੀਨਾਂ ਦੀ ਸੱਮਸਿਆ ਵੀ ਘੱਟ ਆਉਂਦੀ ਹੈ।
ਉਨ੍ਹਾਂ ਦੱਸਿਆ ਕਿ ਇੱਕ ਟਨ ਝੋਨੇ ਦੀ ਨਾੜ ਵਿੱਚ 400 ਕਿੱਲੋ ਜੈਵਿਕ ਮਾਦਾ ਹੁੰਦਾ ਹੈ। ਜੈਵਿਕ ਮਾਦਾ ਭਵਿੱਖ ਵਿੱਚ ਸਿੱਧੇ ਤੋਰ ਤੇ ਫਸਲ ਨੂੰ ਨਾਈਟੋ੍ਰਜਨ ਮੂਹਾਇਆ ਕਰਵਾਉਂਦਾ ਹੈ। ਇਸ ਤਰ੍ਹਾਂ ਮਿੱਟੀ ਦੀ ਉਪਜਾਉ ਸ਼ਕਤੀ ਵੱਧਦੀ ਹੈ ਅਤੇ ਫਸਲ ਦਾ ਝਾੜ ਵੀ ਵੱਧਦਾ ਹੈ। ਉਨ੍ਹਾਂ ਹਾਜ਼ਿਰ ਕਿਸਾਨ ਵੀਰਾਂੑ ਨੂੰ ਕਣਕ ਦੀ ਬਿਜਾਈ ਲਈ ਸਹੀ ਕਿਸਮ ਦੀ ਚੋਣ ਬਹੁਤ ਜਰੂਰੀ ਹੈ ਅਤੇ ਕਣਕ ਦੀ ਬਿਜਾਈ ਦੀ ਡੂੰਘਾਈ 2 ਇੰਚ ਤੱਕ ਰੱਖਣੀ ਚਾਹੀਦੀ ਹੈ। ਉਹਨਾਂ ਕੱਦੂ ਦੀ ਸਤ੍ਹਾ ਭੰਨਣ ਲਈ ਡੂੰਘੇ ਹੱਲ ਦੀ ਵਰਤੋ ਦੀ ਸਲਾਹ ਵੀ ਦਿੱਤੀ ਤਾਂ ਜੋ ਭਵਿੱਖ ਵਿੱਚ ਬੇਮੌਸਮੀ ਬਰਸਾਤ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਰਾਹਤ ਮਿੱਲਦੀ ਹੈ। ਉਨ੍ਹਾਂ ਕਣਕ ਦੇ ਬੀਜ਼ ਨੂੰ ਸੋਧ ਕੇ ਬੀਜਣ ਅਤੇ ਜੀਵਾਣੂ ਖਾਦ ਲਗਾਉਣ ਲਈ ਵੀ ਪੇ੍ਰਰਿਤ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਇਡੀਆ ਪਰਿਅਵਰਨ ਸਾਹਾਇਕ ਫਾਉਂਡੇਸ਼ਨ ਦੇ ਨੁਮਾਇਂਦੇ ਹਾਜ਼ਿਰ ਹੋਏ, ਉਨ੍ਹਾਂ ਕਿਸਾਨ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਪੇ੍ਰਰਿਤ ਕੀਤਾ। ਉਹਨਾਂ ਵਾਟਸਐਪ ਅਤੇ ਯੂਟਿਉਬ ਰਾਹੀਂ ਵਿਭਾਗ ਦੀਆਂ ਸਹੂਲਤਾਂ ਲੈਣ ਲਈ ਅਪੀਲ ਵੀ ਕੀਤੀ।ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਗੁਰਵਿੰਦਰ ਸਿੰਘ, ਖੇਤੀਬਾੜੀ ਉਪ-ਨਿਰੀਖੱਕ ਅਤੇ ਗੁਲਜ਼ਾਰ ਮਹੁੰਮਦ, ਫਿਰੋਜ਼ ਖਾਨ, ਗੁਰਿੰਦਰ ਸਿੰਘ, ਜਗਰੂਪ ਸਿੰਘ, ਹਰਮਿੰਦਰ ਸਿੰਘ, ਨਿਰਮਲ ਸਿੰਘ ਆਦਿ ਪਿੰਡ ਦੇ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ।