ਜੰਮੂ (ਸਮਾਜ ਵੀਕਲੀ) :ਨੈਸ਼ਨਲ ਕਾਨਫਰੰਸ ਦੇ ਆਗੂ ਊਮਰ ਅਬਦੁੱਲਾ ਨੇ ਗੁਪਕਾਰ ਗੱਠਜੋੜ ਦੀ ਮੀਟਿੰਗ ਵਿੱਚ ਹਾਜ਼ਰੀ ਭਰਨ ਬਦਲੇ ਨੈਸ਼ਨਲ ਪੈਂਥਰਜ਼ ਪਾਰਟੀ (ਐੱਨਪੀਪੀ) ਦੇ ਬਾਨੀ ਭੀਮ ਸਿੰਘ ਨੂੰ ਸਰਪ੍ਰਸਤ ਦੇ ਅਹੁਦੇ ਤੋਂ ਹਟਾਊਣ ਦੀ ਕਾਰਵਾਈ ਨੂੰ ‘ਮੰਦਭਾਗਾ’ ਕਰਾਰ ਦਿੱਤਾ ਹੈ। ਊਮਰ ਨੇ ਕਿਹਾ ਕਿ ਗੱਠਜੋੜ, ਭਾਜਪਾ ਆਗੂਆਂ ਸਮੇਤ ਕਿਸੇ ਨੂੰ ਵੀ ਮਿਲਣ ਲਈ ਤਿਆਰ ਹੈ।
ਚੇਤੇ ਰਹੇ ਕਿ ਐੱਨਪੀਪੀ ਨੇ ਪਾਰਟੀ ਦੇ ਬਾਨੀ ਭੀਮ ਸਿੰਘ ਨੂੰ ਇਹ ਕਹਿ ਕੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ ਕਿ ਜੰਮੂ ਖੇਤਰ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਨ ਵਾਲਿਆਂ ਲਈ ਪਾਰਟੀ ’ਚ ਕੋਈ ਥਾਂ ਨਹੀਂ ਹੈ। ਸਿੰਘ ਨੇ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ (ਪੀੲੇਜੀਡੀ) ਦੀ ਨੈਸ਼ਨਲ ਕਾਨਫਰੰਸ ਦੇ ਸਰਪ੍ਰਸਤ ਫ਼ਾਰੂਕ ਅਬਦੁੱਲਾ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਸ਼ਿਰਕਤ ਕੀਤੀ ਸੀ।