(ਸਮਾਜ ਵੀਕਲੀ)
ਹਨੇਰਿਆਂ ਨਾਲ ਲੜਨਾ ਹੈ
ਤਾਂ ਉਡੀਕ ਕਿਸਦੀ ਹੈ
ਇਕੱਲਿਆਂ ਤੂਰ ਪੈ ਨਾ
ਉਡੀਕ ਕਿਸਦੀ ਹੈ
ਉਨ੍ਹਾਂ ਨੇ ਪੌਣਾਂ *ਚ ਦੁਰਗੰਧ
ਫੈਲਾ ਹੀ ਦਿੱਤੀ ਹੈ ਜੇਕਰ
ਤੂੰ ਖੁਸ਼ਬੂਆਂ ਬਿਖ਼ੇਰ ਦੇ
ਉਡੀਕ ਕਿਸਦੀ ਹੈ
ਸੂਣਿਆਂ ਇਕੱਲਾ ਬੰਦਾ
ਕੁਝ ਨਹੀਂ ਕਰ ਸਕਦਾ
ਤੂੰ ਕਹਾਵਤਾਂ ਬਦਲ ਦੇ
ਉਡੀਕ ਕਿਸਦੀ ਹੈ
ਕਈਆਂ ਦੀ ਫਿਤਰਤ ਹੀ ਹੈ
ਜੇਕਰ ਰਾਹਾਂ ਨੂੰ ਰੋਕਣਾ
ਤੂੰ ਨਵਾਂ ਰਾਹ ਹੀ ਬਣਾ ਲੈ
ਉਡੀਕ ਕਿਸਦੀ ਹੈ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ