ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿੱਚ 24 ਘੰਟਿਆਂ ਅੰਦਰ ਕਰੋਨਾਵਾਇਰਸ ਦੇ ਨਵੇਂ ਕੇਸਾਂ ਦਾ ਅੰਕੜਾ 45,000 ਹਜ਼ਾਰ ਤੋਂ ਘੱਟ ’ਤੇ ਟਿਕਿਆ ਹੋਇਆ ਹੈ। ਹਾਲਾਂਕਿ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ 80 ਲੱਖ ਨੇੜੇ ਪਹੁੰਚ ਚੁੱਕੀ ਹੈ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਕ ਦਿਨ ’ਚ ਕੋਵਿਡ-19 ਦੇ 43,893 ਨਵੇਂ ਕੇਸ ਸਾਹਮਣੇ ਆਏ। ਕੁੱ
ਲ ਕੇਸਾਂ ਦੀ ਗਿਣਤੀ 79,90,322 ਹੋ ਚੁੱਕੀ ਹੈ ਜਦੋਂ ਕਿ 508 ਨਵੀਆਂ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 1,20,010 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਕੁੱਲ 72,59,509 ਮਰੀਜ਼ ਕਰੋਨਾਵਾਇਰਸ ਤੋਂ ਉੱਭਰ ਕੇ ਤੰਦਰੁਸਤ ਹੋ ਚੁੱਕੇ ਹਨ। ਕੌਮੀ ਪੱਧਰ ’ਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 90.85 ਫ਼ੀਸਦ ਹੈ, ਜਦੋਂਕਿ ਮੌਤਾਂ ਦੀ ਦਰ 1.50 ਫ਼ੀਸਦ ਹੈ। ਦੇਸ਼ ਵਿੱਚ ਪਿਛਲੇ ਛੇ ਦਿਨਾਂ ਤੋਂ ਐਕਟਿਵ ਕੇਸਾਂ ਦੀ ਗਿਣਤੀ ਸੱਤ ਲੱਖ ਤੋਂ ਘੱਟ ਹੈ। ਦੇਸ਼ ’ਚ ਇਸ ਵੇਲੇ 6,10,803 ਐਕਟਿਵ ਕੇਸ ਹਨ ਜੋ ਕਿ ਕੁੱਲ ਕੇਸਾਂ ਦਾ 7.64 ਫ਼ੀਸਦ ਹਨ।
ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਅੰਦਰ ਹੋਈਆਂ 508 ਮੌਤਾਂ ’ਚੋਂ 115 ਮਹਾਰਾਸ਼ਟਰ ’ਚ, 58 ਪੱਛਮੀ ਬੰਗਾਲ, ਦਿੱਲੀ ਤੇ ਕਰਨਾਟਕ ’ਚ 44-44, ਉੱਤਰ ਪ੍ਰਦੇਸ਼ ’ਚ 36 ਅਤੇ ਤਾਮਿਲਨਾਡੂ ’ਚ 27 ਮੌਤਾਂ ਹੋਈਆਂ ਹਨ। ਹੁਣ ਤੱਕ ਕਰੋਨਾ ਕਾਰਨ ਹੋਈਆਂ ਕੁੱਲ 1,20,010 ਮੌਤਾਂ ’ਚੋਂ ਮਹਾਰਾਸ਼ਟਰ ’ਚ 43463, ਕਰਨਾਟਕ ’ਚ 10,991, ਤਾਮਿਲਨਾਡੂ ’ਚ 10983, ਉੱਤਰ ਪ੍ਰਦੇਸ਼ ’ਚ 6940, ਆਂਧਰਾ ਪ੍ਰਦੇਸ਼ ’ਚ 6625, ਪੱਛਮੀ ਬੰਗਾਲ ’ਚ 6604, ਦਿੱਲੀ ’ਚ 6356, ਪੰਜਾਬ ’ਚ 4138 ਅਤੇ ਗੁਜਰਾਤ ’ਚ 3695 ਮੌਤਾਂ ਹੋਈਆਂ ਹਨ।
ਸਿਹਤ ਮੰਤਰਾਲੇ ਅਨੁਸਾਰ ਕੁੱਲ ਮੌਤਾਂ ’ਚੋਂ 70 ਫ਼ੀਸਦ ਮੌਤਾਂ ਉਨ੍ਹਾਂ ਮਰੀਜ਼ਾਂ ਦੀਆਂ ਹੋਈਆਂ ਹਨ ਜਿਨ੍ਹਾਂ ਨੂੰ ਹੋਰ ਵੀ ਕੋਈ ਬਿਮਾਰੀ ਜਾਂ ਬਿਮਾਰੀਆਂ ਸਨ।