‘ਯਾਰੀਆਂ’ ਟਰੈਕ ਨਾਲ ਸੁਖਵਿੰਦਰ ਪੰਛੀ ਦੇ ਰਿਹਾ ਦਸਤਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) : ‘ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਇਕ ਵਾਰ ਫੇਰ ਆਪਣੇ ਨਵੇਂ ਟਰੈਕ ‘ਯਾਰੀਆਂ’ ਨਾਲ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਵਿਲੱਖਣ ਗਾਇਕੀ ਦੀ ਛਾਪ ਛੱਡੀ ਹੈ।  ਮੁੰੰਡਾ ਦਿਲ ਦਾ ਨਈਂ ਮਾੜਾ, ਦਿੱਲੀ ਦੇ ਹਵਾਈ ਅੱਡੇ ਤੇ, ਪੰਗਾ ਪੈਣਾ ਹੀ ਪੈਣਾ, ਇਸ਼ਕ ਨਚਾਵੇ ਗਲੀ ਗਲੀ ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਸੁਖਵਿੰਦਰ ਪੰਛੀ ਨੇ ਇਸ ‘ਯਾਰੀਆਂ’ ਟਰੈਕ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਟਰੈਕ ਨੂੰ ਗੀਤਕਾਰ ਗੋਰਾ ਢੇਸੀ ਨੇ ਕਲਮਬੱਧ ਕੀਤਾ ਹੈ ਅਤੇ ਇਸ ਨੂੰ ਮਾਇਆ ਰਿਕਾਰਡਸ ਅਤੇ ਕੁਲਵਿੰਦਰ ਗਿੱਲ ਵਲੋਂ ਰਿਲੀਜ਼ ਕੀਤਾ ਗਿਆ ਹੈ। ਲੋਕ ਤੱਥ ਦੇ ਰੂਪ ਵਿਚ ਉਕਤ ਯਾਰੀਆਂ ਟਰੈਕ ਅੰਦਰ ਸਮੇਂ ਦੀਆਂ ਸਚਾਈਆਂ ਗੁੰਦੀਆਂ ਹੋਈਆਂ ਨੇ , ਇਸ ਦਾ ਸੰਗੀਤ ਜਗਦੇਵ ਸ਼ਹਿਜਾਦਾ ਅਤੇ ਵੀਡੀਓ ਸੂਰਜ ਹੁਸੈਨਪੁਰੀ ਨੇ ਤਿਆਰ ਕੀਤਾ ਹੈ। ਉਸ ਦੇ ਚਾਹੁੰਣ ਵਾਲਿਆਂ ਨੇ ਇਸ ਟਰੈਕ ਤੇ ਰਿਲੀਜ਼ ਹੋਣ ਤੇ ਸੁਖਵਿੰਦਰ ਪੰਛੀ ਨੂੰ ਆਪਣੀਆਂ ਦਿਲੀਂ ਮੁਬਾਰਕਾਂ ਭੇਜੀਆਂ ਹਨ।

Previous articleਗਾਇਕ ਜੇ ਐਚ ਤਾਜਪੁਰੀ ‘ਸੱਚੀ ਪ੍ਰੀਤ’ ਟਰੈਕ ਨਾਲ ਹੋਇਆ ਰੂ-ਬ-ਰੂ
Next articleਕੋਵਿਡ – 19 ਅਤੇ ਸਾਡੇ ਦਿਨ – ਤਿਉਹਾਰ