ਨਗਰ ਕੌਂਸਲ ਵਲੋਂ ਅਖਬਾਰਾਂ ਦੇ ਲਿਫ਼ਾਫੇ ਬਣਾ ਕੇ ਸ਼ਹਿਰ ਵਾਸੀਆਂ ਨੂੰ ਜਾਣਗੇ ਵੰਡੇ

ਪਲਾਸਟਿਕ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਚੁੱਕਿਆ ਗਿਆ ਕਦਮ – ਈ ਓ ਰਾਮ ਪ੍ਰਕਾਸ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਗਰ ਕੌਂਸਲ ਸ਼ਾਮਚੁਰਾਸੀ ਦੇ ਦਫ਼ਤਰ ਵਿਖੇ ਸਟਾਫ ਵਲੋਂ ਕਾਰਜ ਸਾਧਕ ਅਫ਼ਸਰ ਸ੍ਰੀ ਰਾਮ ਪ੍ਰਕਾਸ਼ ਦੀ ਅਗਵਾਈ ਹੇਠ ਅਖ਼ਬਾਰਾਂ ਦੇ ਲਿਫਾਫੇ ਬਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਉਨ•ਾਂ ਦੱਸਿਆ ਕਿ ਸ਼ਹਿਰ ਵਿਚ ਇਹ ਲਿਫਾਫੇ ਤਕਸੀਮ ਕੀਤੇ ਜਾਣਗੇ ਅਤੇ ਪੋਲੀਥੀਨ ਬੈਗਾਂ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਹਿੱਤ ਇਹ ਕਦਮ ਸਰਕਾਰ ਦੀਆਂ ਹਦਾਇਤਾਂ ਤੇ ਚੁੱਕਿਆ ਗਿਆ। ਉਨ•ਾਂ ਕਿਹਾ ਕਿ ਲੋਕਾਂ ਨੂੰ ਇਕ ਪਲਾਸਟਿਕ ਬੈਗਾਂ ਦੀ ਵਰਤੋਂ ਘਟਾ ਕੇ ਅਖ਼ਬਾਰਾਂ ਦੇ ਲਿਫਾਫਿਆਂ ਦੀ ਵਰਤੋਂ ਵੱਲ ਅਮਲੀ ਰੂਪ ਵਿਚ ਲਗਾਇਆ ਜਾ ਸਕੇ। ਪਲਾਸਿਟ ਦੇ ਬੈਂਗਾ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਇਸ ਲਈ ਨਗਰ ਕੌਂਸਲ ਵਲੋਂ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਕੇ ਕੱਪੜੇ ਜਾਂ ਜੂਟ ਦੇ ਥੇਲੇ ਦੀ ਵਰਤੋਂ ਹਿੱਤ ਜਾਗਰੂਕ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਪਲਾਸਟਿਕ ਦੇ ਮਾਰੂ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ। ਅਜਿਹਾ ਕਰਨ ਨਾਲ ਸਾਡੇ ਵਾਤਾਵਰਣ ਨੂੰ ਸਾਫ਼ ਸੁੱਥਰਾ ਰੱਖਿਆ ਜਾ ਸਕਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਕਲਰਕ ਰਮੇਸ਼ ਕੁਮਾਰ, ਦੀਨੇਸ਼ ਕੁਮਾਰ, ਮਿਸ ਗੁਲਜਾਨ ਸੀ ਐਫ, ਭੀਸ਼ਮ ਕੁਮਾਰ, ਦਲਜੀਤ ਸਿੰਘ, ਸਨਮ ਮੱਲੀ, ਅਰੁਨ ਕੁਮਾਰ, ਮੰਗਲ ਨਾਥ, ਸੋਨੀਆਂ ਨੇ ਅਖ਼ਬਾਰਾਂ ਦੇ ਲਿਫ਼ਾਫੇ ਬਨਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ।

Previous articleਸ਼ਾਮਚੁਰਾਸੀ ਬੱਸ ਅੱਡੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਫੂਕਿਆ ਪੁਤਲਾ
Next articleਐਮ ਜੀ ਬਾਜਵਾ ਲੈ ਕੇ ਹਾਜ਼ਰ ਹੋਏ ‘ਫੋਨ ਨਹੀਂ ਕਰਨਾ’ ਸਿੰਗਲ ਟਰੈਕ