(ਸਮਾਜ ਵੀਕਲੀ)
ਕਦੇ ਮਨੋਂ ਨਾਂ ਵਿਸਾਰੋ ਰੱਖੋ ਸਦਾ ਯਾਦ ਜੀ,
ਪੰਜਾਬੀ ਮਾਂ ਬੋਲੀ ਰੱਖੋ ਸਦਾ ਜ਼ਿੰਦਾਬਾਦ ਜੀ।
ਪੰਜਾਬੀ ਮਾਂ ਬੋਲੀ ਸਾਡੀ ਕਿੰਨੀ ਸਦਾ ਵਡਭਾਗੀ ਏ,
ਸਾਡੇ ਗੁਰੂਆਂ ਨੇ ਆਪਣੀ ਜੋ ਗੁੜ੍ਹਤੀ ਨਾਲ ਸਾਜੀ ਏ,
ਗੁਰੂ ਸੰਤ ਫ਼ਕੀਰਾਂ ਰਲ਼ ਲਾਈ ਇਹਨੂੰ ਜਾਗ ਜੀ,
ਪੰਜਾਬੀ ਮਾਂ ਬੋਲੀ ਰੱਖੋ ਸਦਾ ਜ਼ਿੰਦਾਬਾਦ ਜੀ।
ਹਾੜਾ ਸਾਡੀ ਮਾਂ ਬੋਲੀ ਨਾਂ ਹੰਝੂਆਂ ਨਾਲ ਮੁੱਖ ਧੋਵੇ,
ਆਪਣੇ ਘਰ ਹੀ ਮਾਂ ਸਾਡੀ ਨਾਂ ਕੰਧ ਉਹਲੇ ਬਹਿ ਆ,
ਜੁਗ ਜੁਗ ਜੀਵੇ ਕਹਿ ਕੇ ਰੱਖਣਾ ਆਬਾਦ ਜੀ,
ਪੰਜਾਬੀ ਮਾਂ ਬੋਲੀ ਰੱਖੋ ਸਦਾ ਜ਼ਿੰਦਾਬਾਦ ਜੀ।
ਪੰਜਾਬੀ ਮਾਂ ਬੋਲੀ ਵਾਲੀ ਦਿਉ ਚਮਕ ਫਿੱਕੀ ਪੈਣ ਨਾਂ,
ਨਹੀ ਤਾਂ ਆਪਣੇ ਹੀ ਘਰਾਂ ਵਿੱਚ ਝੱਲੇ ਜਾਣੇ ਵੈਣ ਨਾਂ,
ਧਾਲੀਵਾਲ ਆਖੇ ਨਾਂ ਹੋਰਾਂ ਨਾਲ ਰੱਖੋਂ ਬਾਹਲ਼ੀ ਲਿਹਾਜ਼ ਜੀ,
ਪੰਜਾਬੀ ਮਾਂ ਬੋਲੀ ਰੱਖੋ ਸਦਾ ਜ਼ਿੰਦਾਬਾਦ ਜੀ।
ਸਭ ਕੁਝ ਜੇਕਰ ਉੱਜੜ ਗਿਆ ਫਿਰ ਕਿਵੇਂ ਦੁਬਾਰਾ ਵੱਸੋਗੇ,
ਜੇ ਨਾਂ ਆਪ ਪੰਜਾਬੀ ਬੋਲੇ ਅੱਗੇ ਕੀ ਬੱਚਿਆਂ ਨੂੰ ਦੱਸੋਗੇ,
ਸਦਾ ਮਾਵਾਂ ਬਿਨਾਂ ਬੱਚੇ ਹੋ ਜਾਂਦੇ ਬਰਬਾਦ ਜੀ,
ਪੰਜਾਬੀ ਮਾਂ ਬੋਲੀ ਰੱਖੋ ਸਦਾ ਜ਼ਿੰਦਾਬਾਦ ਜੀ।
ਇਕਬਾਲ ਧਾਲੀਵਾਲ
9464909589
ਪਿੰਡ ਸਰਾਏ ਨਾਗਾ
ਜ਼ਿਲਾ ਸ੍ਰੀ ਮੁਕੱਤਸਰ ਸਹਿਬ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly