ਮੈਨੂੰ ਵਿਦੇਸ਼ ਮੰਤਰੀ ਬਣਾਉਣਾ ਚਾਹੁੰਦੇ ਸੀ ਟਰੰਪ: ਹੇਲੀ

ਫਿਲਾਡੇਲਫੀਆ (ਸਮਾਜ ਵੀਕਲੀ) : ਭਾਰਤੀ ਮੂਲ ਦੀ ਰਿਬਲਿਕਨ ਆਗੂ ਨਿੱਕੀ ਹੇਲੀ ਨੇ ਕਿਹਾ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਡੋਨਲਡ ਟਰੰਪ ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਉਣ ਲਈ ਗੱਲ ਕਰਨਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਦੱਖਣੀ ਕੈਰੋਲੀਨਾ ਦੀ ਗਵਰਨਰ ਸੀ ਜਦੋਂ ਉਨ੍ਹਾਂ ਨੂੰ ਰੀਂਸ ਪ੍ਰੀਬਜ਼ ਦਾ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਉਸ ਨਾਲ ਵਿਦੇਸ਼ ਮੰਤਰੀ ਦੇ ਅਹੁਦੇ ਬਾਰੇ ਗੱਲ ਕਰਨਾ ਚਾਹੁੰਦੇ ਹਨ। ਬਾਅਦ ਵਿੱਚ ਉਸ ਨੂੰ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਬਣਾਉਣ ਸਬੰਧੀ ਵੀ ਫੋਨ ਕੀਤਾ ਗਿਆ ਸੀ।

Previous articleਅਮਰੀਕੀ ਨੇਵੀ ਦਾ ਜਹਾਜ਼ ਹਾਦਸਾਗ੍ਰਸਤ, ਦੋ ਮੌਤਾਂ
Next articleDisha Patani finds putting eyeline ‘not easy’