ਗੌਰਵ ਸ਼ਾਮਚੁਰਾਸੀ ਨੂੰ ਆਦਮਪੁਰ ਖੇਤਰ ਦਾ ਟਾਈਗਰ ਫੋਰਸ ਨੇ ਕੀਤਾ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) ਸ਼ਾਮਚੁਰਾਸੀ ਵਿਖੇ ਬਾਬਾ ਸਾਹਿਬ ਟਾਇਗਰ ਫੋਰਸ ਵਲੋਂ ਕੀਤੇ ਗਏ ਇਕ ਯੂਥ ਦੇ ਇੱਕਠ ਮੌਕੇ ਪ੍ਰਧਾਨ ਨਹਿਰੂ ਦੀ ਅਗਵਾਈ ਵਿਚ ਹਲਕਾ ਆਦਮਪੁਰ ਦਾ ਪ੍ਰਧਾਨ ਗੌਰਵ ਸ਼ਾਮਚੁਰਾਸੀ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ•ਾ ਪ੍ਰਧਾਨ ਹੈਪੀ ਮੇਹਟੀਆਣਾ, ਜਨਰਲ ਸਕੱਤਰ ਰਿੰਕੂ ਭਾਟੀਆ ਹੁਸ਼ਿਆਰਪੁਰ ਅਤੇ ਵੱਡੀ ਗਿਣਤੀ ਵਿਚ ਯੂਥ ਹਾਜ਼ਰ ਸੀ। ਗੌਰਵ ਸ਼ਾਮਚੁਰਾਸੀ ਨੂੰ ਇਸ ਮੌਕੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਵੱਖ-ਵੱਖ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਆ ਗਿਆ।

ਇਸ ਮੌਕੇ ਨਰਿੰਦਰ ਨਹਿਰੂ ਨੇ ਕਿਹਾ ਕਿ ਬਾਬਾ ਸਾਹਿਬ ਟਾਇਗਰ ਫੋਰਸ ਦੀ ਉਕਤ ਟੀਮ ਆਦਮਪੁਰ ਸ਼ਾਮਚੁਰਾਸੀ ਖੇਤਰ ਵਿਚ ਮਿਸ਼ਨ ਦੇ ਕੰਮਾਂ ਦੀ ਪਹਿਰੇਦਾਰੀ ਕਰੇਗੀ। ਇਸ ਮੌਕੇ ਗੌਰਵ ਗਿੱਲ ਪ੍ਰਧਾਨ ਆਦਮਪੁਰ, ਇੰਦਰ ਵਾਈਸ ਪ੍ਰਧਾਨ ਆਦਮਪੁਰ, ਨਵੀਨ ਬੰਗੜ ਜਨਰਲ ਸਕੱਤਰ, ਅਮਰਜੀਤ, ਡਿੰਪਲ ਸਕੱਤਰ, ਚੰਨ ਤੱਲ•ਣ, ਸ਼ੁਭਮ ਅਜੜਾਮ ਤੋਂ ਇਲਾਵਾ ਅਜੇ ਚੁਹੜਵਾਲੀ, ਗੁਰਦੀਪ ਰਮਨ, ਸਿੱਧੂ ਰਿਸ਼ੀ ਨਗਰ, ਜੱਸੀ ਘੋੜਾਵਾਹੀ, ਗਗਨ ਗਿੱਲ ਸਿਕੰਦਰਪੁ, ਅਟਵਾਲ ਕਿੰਗਰਾ, ਵਰਨ ਹੁਸ਼ਿਆਰਪੁਰ, ਪੰਮਾ ਪੰਡੋਰੀ ਅਤੇ ਸਾਗਰ ਹੁਸ਼ਿਆਰਪੁਰ ਸਮੇਤ ਵੱਡੀ ਗਿਣਤੀ ਵਿਚ ਯੂਥ ਹਾਜ਼ਰ ਸੀ।

Previous articleਅੰਬੇਡਕਰ ਫੋਰਸ ਨਸਰਾਲਾ ਵਿਖੇ ਫੂਕੇਗੀ ਸਰਕਾਰ ਦਾ ਪੁਤਲਾ- ਨਹਿਰੂ
Next articleਸ਼ਾਮਚੁਰਾਸੀ ਹਸਪਤਾਲ ਤੋਂ ਬੈਂਡ ਵਾਜਿਆਂ ਨਾਲ ਨਵ ਜਨਮੀਂ ਬੱਚੀ ਨੂੰ ਲਿਆਂਦਾ ਘਰੇ