(ਸਮਾਜ ਵੀਕਲੀ)
ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) – ਪੋਲੀਉ ਦਾ ਮੰਕਮਲ ਖਾਤਮੇ ਦੇ ਲੈ ਕੇ ਸਿਹਤ ਵਿਭਾਗ ਵੱਲੋ ਰੋਟਰੀ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਪੋਲੀਉ ਦਿਵਸ 24 ਅਕਤੂਬਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਜਾਗਰੂਕ ਸੈਮੀਨਾਰ ਕਰਵਾਇਆ ਗਿਆ । ਇਸ ਦੀ ਪ੍ਰਧਨਾਗੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਇ. ਡਾ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਇਸ ਮੋਕੇ ਮੁੱਖ ਮਹਿਮਾਨ ਤੋਰ ਤੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਵੱਲੋ ਸ਼ਿਰਕਤ ਕੀਤੀ । ਇਸ ਮੋਕੇ ਉਹਨਾਂ ਵੱਲੋ ਪੋਲੀਉ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਸਿਹਤ ਵਿਭਾਗ ਵੱਲੋ ਭਿਆਨਿਕ ਪੋਲੀਉ ਬਿਮਾਰੀ ਖਤਮ ਕਰਨ ਦਾ ਸਕੰਪਲ ਲਿਆ ਜਿਸ ਵਿੱਚ ਵੱਡੀ ਪੱਧਰ ਸਫਲਤਾ ਮਿਲੀ ਹੈ । ਇਸ ਮੋਕੇ, ਰੋਟਰੀ ਕਲੱਬ ਵੱਲੋ ਜੇ. ਐਸ. ਬਾਵਾ , ਰਜਿੰਦਰ ਮੋਦਗਿੱਲ , ਜੋਗੇਸ਼ ਗੋਪਾਲ , ਐਲ ਐਚ ਵੀ ਕ੍ਰਿਸ਼ਨਾ ਦੇਵੀ , ਅਨੀਤ ਲ਼ੁਥਾਰਾ , ਕੁਲਵੰਤ ਕੋਰ , ਰਾਜਵਿੰਦਰ ਕੋਰ ਤੇ ਪੈਰਾ ਮੈਡੀਕਲ ਸਟਾਫ , ਹਾਜਰ ਸੀ ।
ਇਸ ਮੋਕੇ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਪੋਲੀਉ ਦੇ ਖਾਤਮੇ ਦੀ ਮੁਹਿੰਮ ਦੀ ਸ਼ੁਰੂਆਤ 1988 ਵਿੱਚ ਕੀਤੀ ਗਈ ਸੀ ਜਦੋ ਕਿ ਪੂਰੀ ਦੁਨੀਆਂ ਵਿੱਚ ਲੱਗ ਭੱਗ 3 ਲੱਖ 80 ਹਜਾਰ ਦੇ ਪੋਲੀਉ ਦੇ ਕੇਸ ਹੁੰਦੇ ਸਨ । ਸਿਹਤ ਵਿਭਾਗ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਬਿਮਾਰੀ ਤੇ 99.9 ਤੱਕ ਰਿਬੂ ਕੀਤਾ ਗਿਆ ਹੈ , ਫਿਰ ਵੀ .2 ਪ੍ਰਤੀਸ਼ਤ ਕੇਸ ਹੋਣ ਅਤੇ ਸਾਡੇ ਗੁਆਢੀ ਦੇਸ਼ਾ ਦਾ ਪੋਲੀਉ ਕੇਸਾ ਦਾ ਮਿਲਣਾ ਸਾਨੂੰ ਸੁਚੇਤ ਰਹਿਣ ਲਈ ਮਜਬੂਰ ਕਰਦਾ ਹਾ । ਉਹਨਾਂ ਇਕ ਉਧਾਰਨ ਦਿੰਦੇ ਹੋਏ ਦੱਸਿਆ ਕਿ ਪਕਿਸਤਾਨ, ਨਾਈਜੀਰੀਆਂ ਅਤੇ ਅਫਗਾਨਸਤਾਨ ਦੇਸ਼ਾਂ ਵਿੱਚ ਪੋਲੀਉ ਦੇ ਕੇਸ ਮਿਲ ਰਹੇ ਹਨ , ਤੇ ਸਾਨੂੰ ਇਸ ਤੋ ਸੁਚੇਤ ਰਹਿਣਾ ਚਾਹੀਦਾ ਹੈ । ਇਸ ਮੋਕੇ ਜਿਲਾ ਟੀਕਾਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਭਾਰਤ ਨੂੰ ਪੋਲੀਉ ਮੁੱਕਤ ਦੇਸ਼ ਘੋਸ਼ਤ ਕੀਤਾ ਜਾ ਚੁੱਕਾ ਅਤੇ ਪੋਲੀਉ ਦਾ ਆਖਰੀ ਕੇਸ 2011 ਵਿੱਚ ਪੱਛਮੀ ਬੰਗਾਲ ਤੋ ਮਿਲਿਆ ਸੀ ਅਤੇ ਇਸ ਤੋ ਬਆਦ ਭਾਰਤ ਵਿੱਚ ਪੋਲੀਉ ਦਾ ਇਕ ਵੀ ਕੇਸ ਨਹੀ ਮਿਲਿਆ ਹੈ ਸਿਹਤ ਵਿਭਾਗ ਵੱਲੋ ਸਾਲ ਵਿੱਚ ਬਚਿਆ ਨੂੰ ਪੋਲੀਉ ਤੋ ਬਚਾਉਣ ਲਈ ਹਰ ਸਾਲ ਪਲਸ ਪੋਲੀਉ ਰਾਊਡ ਕੀਤੇ ਜਾਦਾ ਤਾ ਜੋ ਇਸ ਬਿਮਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ ।