ਅਮਰੀਕਾ: ਰੈਂਟਨ ਗੁਰੂਘਰ ’ਚ ਦੋ ਧੜਿਆਂ ਵਿਚਾਲੇ ਝਗੜਾ

ਮੋਗਾ (ਸਮਾਜ ਵੀਕਲੀ) : ਅਮਰੀਕਾ ਦੀ ਵਾਸ਼ਿੰਗਟਨ ਸਟੇਟ ਵਿੱਚ ਰੈਂਟਨ ਸ਼ਹਿਰ (ਸਿਆਟਲ) ਦੇ ਗੁਰਦੁਆਰਾ ਸਿੰਘ ਸਭਾ ’ਚ ਐਤਵਾਰ ਦੁਪਹਿਰ ਕਰੀਬ 2 ਵਜੇ ਦੋ ਧੜਿਆਂ ਵਿੱਚ ਖ਼ੂਨੀ ਝੜਪ ਹੋ ਗਈ। ਬੇਸਬੈਟ ਤੇ ਤਲਵਾਰਾਂ ਨਾਲ ਹੋਈ ਲੜਾਈ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਮਰੀਕਾ

ਤੋਂ ਪਰਵਾਸੀ ਪੰਜਾਬੀਆਂ ਨੇ ਵੀਡੀਓ ਅਤੇ ਟੈਲੀਫੋਨ ’ਤੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਰੈਂਟਨ ਪੁਲੀਸ ਅਤੇ ਰੈਂਟਨ ਫਾਇਰਫਾਈਟਰਜ਼ ਨੇ ਮੌਕੇ ’ਤੇ ਪੁੱਜ ਕੇ ਸਥਿਤੀ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਇਹ ਘਟਨਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਹੋਈ, ਜਿਥੇ ਦੋ ਗੁੱਟਾਂ ਵਿਚਕਾਰ ਜੰਮ ਕੇ ਝਗੜਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਇੱਕ ਧੜਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਨਾਰਾਜ਼ ਚੱਲ ਰਿਹਾ ਹੈ ਅਤੇ ਕਮੇਟੀ ਵੱਲੋਂ ਦੂਜੇ ਧੜੇ ਦੀ ਪੁਸ਼ਤਪਨਾਹੀ ਦੇ ਸ਼ੱਕ ਕਾਰਨ ਹੀ ਇਹ ਝਗੜਾ ਹੋਇਆ ਦੱਸਿਆ ਜਾਂਦਾ ਹੈ। ਲੜਾਈ ’ਚ ਕਈ ਵਿਅਕਤੀਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈਆਂ ਦੇ ਸੱਟਾਂ ਲੱਗੀਆਂ ਹਨ। ਬਾਅਦ ’ਚ ਪੁਲੀਸ ਵਲੋਂ ਦਖਲਅੰਦਾਜ਼ੀ ਕਰਨ ’ਤੇ ਮਾਹੌਲ ਸ਼ਾਂਤ ਹੋਇਆ।

Previous articleIran, Ukraine begin new round of talks over Ukrainian plane crash
Next articleUS election hot take: What could change between now and Nov 3?