ਭੁਬਨੇਸ਼ਵਰ (ਸਮਾਜ ਵੀਕਲੀ) : ਊੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਨੀਟ ਵਿਚ ਅੱਵਲ ਆਏ ਸੋਯੇਬ ਆਫ਼ਤਾਬ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਊਸ ਨੂੰ ਸਫ਼ਲਤਾ ਲਈ ਵਧਾਈ ਦਿੱਤੀ।
ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਪਟਨਾਇਕ ਨੇ ਆਫ਼ਤਾਬ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਮੁੱਖ ਮੰਤਰੀ ਦੀ ਫੋਨ ਕਾਲ ਆਊਣ ’ਤੇ ਬਾਗੋਬਾਗ ਹੋਏ ਆਫ਼ਤਾਬ ਨੇ ਊਨ੍ਹਾਂ ਦਾ ਧੰਨਵਾਦ ਕੀਤਾ।
ਰੂੜਕੇਲਾ ਦੇ ਆਫ਼ਤਾਬ ਨੇ ਕੌਮੀ ਯੋਗਤਾ ਤੇ ਦਾਖ਼ਲਾ ਟੈਸਟ (ਨੀਟ) ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ ਸਨ। ਊਸ ਨੇ 720 ਵਿਚੋਂ 720 ਅੰਕ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਹੈ। ਊਹ ਊੜੀਸ਼ਾ ਤੋਂ ਨੀਟ ਵਿੱਚ ਅੱਵਲ ਆਊਣ ਵਾਲਾ ਪਹਿਲਾਂ ਵਿਦਿਆਰਥੀ ਬਣ ਗਿਆ ਹੈ। ਪਟਨਾਇਕ ਨੇ ਇਮਤਿਹਾਨ ਵਿੱਚ ਸਫ਼ਲ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ। ਰਾਜਪਾਲ ਗਣੇਸ਼ੀ ਲਾਲ ਨੇ ਵੀ ਆਫ਼ਤਾਬ ਨੂੰ ਵਧਾਈ ਦਿੱਤੀ।