ਖ਼ਰਾਬ ਰਿਕਾਰਡ ਦੇ ਬਾਵਜੂਦ ਪਾਕਿਸਤਾਨ ਨੇ ਯੂਐੱਨ ਮਨੁੱਖੀ ਅਧਿਕਾਰ ਕੌਂਸਲ ਦੀ ਮੈਂਬਰੀ ਜਿੱਤੀ

ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਮਾੜੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਕਾਰਨ ਵੱਖ-ਵੱਖ ਮਨੁੱਖੀ ਅਧਿਕਾਰ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਲਈ ਦੁਬਾਰਾ ਚੁਣਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਦੀਆਂ ਚਾਰ ਸੀਟਾਂ ’ਤੇ ਪੰਜ ਉਮੀਦਵਾਰਾਂ ਵਿਚੋਂ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਮਨੁੱਖੀ ਅਧਿਕਾਰ ਸੰਸਥਾ ਲਈ ਪਾਕਿਸਤਾਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਗੁਪਤ ਮਤਦਾਨ ਵਿੱਚ 169 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਬਾਅਦ ਉਜ਼ਬੇਕਿਸਤਾਨ ਨੂੰ 164, ਨੇਪਾਲ ਨੂੰ 150 ਅਤੇ ਚੀਨ ਨੂੰ 139 ਵੋਟਾਂ ਮਿਲੀਆਂ। ਸਾਊਦੀ ਅਰਬ ਨੂੰ 193 ਮੈਂਬਰੀ ਮਹਾਂਸਭਾ ਵਿੱਚ ਸਿਰਫ 90 ਵੋਟਾਂ ਪ੍ਰਾਪਤ ਹੋਈਆਂ ਅਤੇ ਦੌੜ ਤੋਂ ਬਾਹਰ ਹੋ ਗਿਆ।

Previous articleIsrael’s Covid-19 cases reach 298,500
Next articleFrance to implement curfew to stem coronavirus: Macron