ਨਵੀਂ ਦਿੱਲੀ (ਸਮਾਜ ਵੀਕਲੀ):ਭਾਜਪਾ ਨੇ ਬਿਹਾਰ ਚੋਣਾਂ ਲਈ 35 ਉਮੀਦਵਾਰਾਂ ਦੀ ਚੌਥੀ ਤੇ ਅੰਤਿਮ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ਸੂਚੀ ਨਾਲ ਭਾਜਪਾ ਨੇ ਤਿੰਨ ਗੇੜਾਂ ਵਿੱਚ ਹੋਣ ਵਾਲੀਆਂ ਬਿਹਾਰ ਚੋਣਾਂ ਲਈ ਆਪਣੇ ਹਿੱਸੇ ਦੀਆਂ 110 ਸੀਟਾਂ ’ਤੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ। 243 ਮੈਂਬਰੀ ਬਿਹਾਰ ਅਸੈਂਬਲੀ ਲਈ ਪਹਿਲ ਗੇੜ ਦੀ ਵੋਟਿੰਗ 28 ਅਕਤੂੁਬਰ ਨੂੰ ਹੋਵੇਗੀ। ਪਾਰਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਅੱਜ ਐਲਾਨੇ ਉਮੀਦਵਾਰ 7 ਨਵੰਬਰ ਨੂੰ ਤੀਜੇ ਗੇੜ ਦੀਆਂ ਚੋਣਾਂ ਨਾਲ ਸਬੰਧਤ ਹਨ। ਇਸ ਚੌਥੀ ਸੂਚੀ ਵਿੱਚ ਛੇ ਮਹਿਲਾ ਉਮੀਦਵਾਰ ਵੀ ਸ਼ਾਮਲ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਤੇ ਭਾਜਪਾ ਕ੍ਰਮਵਾਰ 115 ਤੇ 110 ਸੀਟਾਂ ’ਤੇ ਚੋਣ ਲੜ ਰਹੇ ਹਨ।
HOME ਭਾਜਪਾ ਵੱਲੋਂ 35 ਉਮੀਦਵਾਰਾਂ ਦੀ ਸੂਚੀ ਜਾਰੀ