ਸ਼ੋਪੀਆਂ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ

ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਇਕ ਮੁਕਾਬਲੇ ’ਚ ਦੋ ਅਣਪਛਾਤੇ ਅਤਿਵਾਦੀ ਹਲਾਕ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ’ਤੇ ਸੁਰੱਖਿਆ ਬਲਾਂ ਵੱਲੋਂ ਸ਼ੋਪੀਆਂ ਜ਼ਿਲ੍ਹੇ ਦੇ ਚਕੂਰਾ ਖੇਤਰ ’ਚ ਇਕ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਤਲਾਸ਼ੀ ਮੁਹਿੰਮ ਉਸ ਵੇਲੇ ਮੁਕਾਬਲੇ ’ਚ ਤਬਦੀਲ ਹੋ ਗਈ ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਵੱਲ ਗੋਲੀਆਂ ਚਲਾ ਦਿੱਤੀਆਂ। ਇਸ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ ਹੋ ਗਏ। ਮੁਕਾਬਲੇ ’ਚ ਹਲਾਕ ਹੋਣ ਵਾਲੇ ਅਤਿਵਾਦੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਜਥੇਬੰਦੀ ਬਾਰੇ ਪਤਾ ਲਗਾਇਆ ਜਾਣਾ ਅਜੇ ਬਾਕੀ ਹੈ।

Previous articleਸ਼ਰਦ ਯਾਦਵ ਦੀ ਬੇਟੀ ਸੁਭਾਸ਼ਿਨੀ ਕਾਂਗਰਸ ’ਚ ਸ਼ਾਮਲ
Next articleBypolls: K’taka Cong candidate declares assets worth Rs 1.13 cr