(ਸਮਾਜ ਵੀਕਲੀ)
ਅੱਜ ਸਿੱਖਿਅਕ ਲੋਕਾਂ ਦੀ ਪਰਖ ਓਹਨਾ ਦੀਆ ਡਿਗਰੀਆਂ ਤੋ ਕੀਤੀ ਜਾ ਰਹੀ ਹੈ,ਨਾ ਕਿ ਸੰਸਕਾਰਾਂ ਤੋ, ਆਚਾਰ ਵਿਹਾਰ ਤੋ,ਚੰਗੀ ਤੇ ਅਗਾਹਵਧੂ ਸੋਚ ਤੋਂ।ਕਿਸੇ ਦੇ ਚੰਦ ਬੋਲੇ ਅੰਗਰੇਜੀ ਦੇ ਲਫਜ਼ਾ ਤੋ ਅਸੀ ਅਗਲੇ ਦੇ ਵਧੀਆ ਸਿੱਖਿਅਕ ਹੋਣ ਦਾ ਅੰਦਾਜ਼ਾ ਲਗਾ ਲੈਂਦੇ ਹਾਂ।ਸਭ ਭਾਸ਼ਾਵਾਂ ਦਾ ਨਵੇਕਲਾਪਣ ਹੈ,ਹਰ ਭਾਸ਼ਾ ਆਪਣੇ ਆਪ ਵਿੱਚ ਨਵੇਕਲੀ ਹੈ ਪਰ ਇੱਥੇ ਗੱਲ ਸਾਡੇ ਅਗਲੇ ਦੇ ਪੜ੍ਹੇ ਲਿਖੇ ਹੋਣ ਦਾ ਅੰਦਾਜ਼ਾ ਲਗਾਉਣ ਦੀ ਹੈ,ਸਾਨੂੰ ਆਪਣਾ ਕਿਰਦਾਰ ਇਸ ਤਰ੍ਹਾਂ ਦਾ ਉਲੀਕਣਾ ਚਾਹੀਦਾ ਹੈ ਕਿ ਅਸੀਂ ਚੰਗੇ ਪੜ੍ਹੇ ਲਿਖੇ ਹੋ ਕੇ ਵੀ ਆਮ ਖ਼ਾਸ ਹਰ ਤਰ੍ਹਾਂ ਦੀ ਸੋਚ ਲਈ ਵਿਚਰਨ ਦੇ ਕਾਬਿਲ ਹੋ ਸਕੀਏ,ਬੇਸ਼ੱਕ ਅੱਜ ਵਿੱਦਿਆ ਅਸੀ ਆਪਣਾ ਤੇ ਆਪਣੇ ਬੱਚਿਆ ਦਾ ਭਵਿੱਖ ਸੰਵਾਰਨ ਲਈ ਗ੍ਰਹਿਣ ਕਰਦੇ ਅਤੇ ਕਰਵਾਉਂਦੇ ਹਾਂ,ਕਿਉੰਕਿ ਇੱਕ ਪੜ੍ਹਿਆ ਲਿਖਿਆ ਸਮਾਜ ਹੀ ਚੰਗਾ ਤੇ ਵਿਕਸਿਤ ਸਮਾਜ ਸਿਰਜ ਸਕਦਾ ਹੈ, ਪਰ ਕਦੇ ਵੀ ਸਿਰਫ ਅਤੇ ਸਿਰਫ਼ ਸਿੱਖਿਆ ਨੂੰ ਇੱਕੋ ਮਕਸਦ ਲਈ ਜਾ ਆਪਣੀਆ ਲੋੜਾ ਦੀ ਪੂਰਤੀ ਲਈ ਵਰਤਣਾ ਕਿਸੇ ਵੀ ਸਮਾਜ ਲਈ ਉਸਾਰੂ ਸੇਧ ਨਹੀ ਪ੍ਰਦਾਨ ਕਰ ਸਕਦਾ,ਬੇਸ਼ੱਕ ਅਸੀਂ ਚੰਗੇ ਪੜ੍ਹੇ ਲਿਖੇ ਹੋਣ ਕਰਕੇ ਸਰਕਾਰੀ ਉੱਚੇ ਅਹੁਦਿਆਂ ਉੱਤੇ ਬਿਰਾਜ਼ਮਾਨ ਹਾਂ,ਪਰ ਕਿਤੇ ਨਾ ਕਿਤੇ ਅਸੀ ਇਸ ਵਿਦਿਆ ਦੀ ਪ੍ਰਾਪਤੀ ਸ਼ਾਇਦ ਅਪਣੇ ਆਪ ਤੱਕ ਸੀਮਿਤ ਰੱਖ ਕੇ ਗ੍ਰਹਿਣ ਕੀਤੀ,ਚੰਗਾ ਪੜ੍ਹਿਆ ਲਿਖਿਆ ਹੋਣਾ ਜਰੂਰੀ ਹੈ ਪਰ ਇੱਕ ਚਾਣਕਿਆ ਓਹੀ ਹੈ ਜੋਂ ਆਪਣੀ ਵਿੱਦਿਆ ਨਾਲ ਸਮਾਜ ਦੀ ਸੋਚ,ਸਮਾਜ ਲਈ ਸੇਧ,ਸਮਾਜ ਨਾਲ ਚੱਲਣ ਦਾ ਹੌਸਲਾ ਰੱਖਦਾ ਹੋਇਆ ਆਪਣੇ ਸਮਾਜ ਨੂੰ ਅਗਾਹਵਧੂ ਤੇ ਸੁਚਾਰੂ ਬਨਾਉਣ ਵਿੱਚ ਮੱਦਦਗਾਰ ਬਣਦਾ ਹੈ।ਆਉ ਅਸੀਂ ਆਪਣੀ ਵਿੱਦਿਆ ਦੇ ਚਾਨਣ ਨੂੰ ਆਪਣੇ ਤੱਕ ਸੀਮਿਤ ਨਾ ਰੱਖ ਕੇ ਸਭ ਲਈ ਅਜਿਹੇ ਕੰਮ ਕਰਦੇ ਰਹੀਏ ਕਿ ਕਿਤੇ ਨਾ ਕਿਤੇ ਸਾਡੇ ਪੜ੍ਹੇ ਲਿਖੇ ਹੋਣ ਦਾ ਸਬੂਤ ਆਪ ਬਣ ਸਕੀਏ ਨਾ ਕਿ ਸਾਡਾ ਪਹਿਰਾਵਾ,ਸਾਡਾ ਦਿਖਾਵਾ,ਵਾਧੂ ਦਾ ਦੂਜਿਆ ਤੋ ਅੱਗੇ ਲੰਘਣ ਦੀ ਲਾਲਸਾ, ਇੱਕ ਪੜ੍ਹਿਆ ਲਿਖਿਆ ਇਨਸਾਨ ਜੋਂ ਆਪਣੇ ਅੰਦਰੋ ਹੈ ਓਹੀ ਜੱਗ ਜ਼ਾਹਿਰ ਕਰਨ ਵਿੱਚ ਸਮਰੱਥ ਹੋਣਾ ਚਾਹੀਦਾ ਹੈ,ਭਾਵੇਂ ਪੇਸ਼ੇ ਦੇ ਆਧਾਰ ਤੇ,ਸੋਚ ਦੇ ਆਧਾਰ ਤੇ, ਉੱਨਤੀ ਦੇ ਆਧਾਰ ਤੇ,ਹਰ ਪੱਖ ਦੇ ਆਧਾਰ ਤੋ।ਅਸੀ ਮਹਾਨ ਗਿਆਨੀਆ,ਮਹਾਨ ਤੇ ਉੱਘੇ ਅਰਥਸ਼ਾਸਤਰੀਆ ਪੰਡਿਤਾਂ,ਦੀ ਧਰਤੀ ਦੇ ਵਾਰਿਸ ਹਾਂ, ਜਿਹਨਾਂ ਨੇ ਆਪਣੇ ਗਿਆਨੀ ਹੋਣ ਦਾ ਸਬੂਤ ਨਹੀਂ ਦਿੱਤਾ ਬਲਕਿ ਆਪਣੀ ਸੋਚ ਤੇ ਸੇਧ ਦੇ ਆਧਾਰ ਚੰਗੇ ਤੇ ਸਿੱਖਿਅਤ ਵਰਗ ਉਲੀਕਣ ਦੇ ਯਤਨ ਕੀਤੇ ਹਨ।
ਮੋਨਿਕਾ ਲਿਖਾਰੀ
ਜਲਾਲਾਬਾਦ ਪੱਛਮੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly