ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦਾ ਬੁਢਾਪਾ ਰੋਲਿਆ: ਭਗਵੰਤ ਮਾਨ

ਦਸੂਹਾ (ਸਮਾਜ ਵੀਕਲੀ) :ਪਿੰਡ ਝਿੰਗੜ ਕਲਾਂ ਵਿਚ ਕਿਸਾਨ ਬਚਾਓ ਪੰਜਾਬ ਬਚਾਓ ਕਿਸਾਨ ਸਭਾ ਹੋਈ ਜਿਸ ਵਿਚ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਖੇਤੀ ਆਰਡੀਨੈਂਸਾਂ ’ਤੇ ਬਾਦਲ ਪਰਿਵਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਿਆ ਕਿ ਅਕਾਲੀ ਦਲ ਦੀ ਸੱਤਾ ਵੇਲੇ ਕਈ ਕਿਸਾਨ ਵਿਰੋਧੀ ਫੈਸਲੇ ਲਏ ਗਏ ਸਨ। ਸਾਲ 2015 ’ਚ ਅਕਾਲੀ ਸਰਕਾਰ ਸਮੇਂ ਪੂੰਜੀਪਤੀਆਂ ਨੂੰ ਦਿੱਤੀ ਜ਼ਮੀਨ ਉੱਤੇ ਸਟੈਂਪ ਡਿਊਟੀ ਮੁਆਫ਼ ਕਿਉਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਢਾਈ ਮਹੀਨੇ ਤੱਕ ਬਿੱਲਾਂ ਦੀ ਤਾਰੀਫ਼ ਕਰਨ ਵਾਲਾ ਅਕਾਲੀ ਦਲ ਹੁਣ ਕਹਿ ਰਿਹਾ ਹੈ ਕਿ ਬਿੱਲਾਂ ਦੇ ਖਰੜੇ ਉਨ੍ਹਾਂ ਨੂੰ ਵਿਖਾਏ ਹੀ ਨਹੀਂ ਗਏ। ਅਕਾਲੀ ਦਲ ਨੇ ਇਸ ਮਾਮਲੇ ’ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਦਿਵਾ ਕੇ ਉਨ੍ਹਾਂ ਦਾ ਬੁਢਾਪਾ ਹੀ ਰੋਲ ਕੇ ਰੱਖ ਦਿੱਤਾ ਹੈ ਜਿਸ ਕਾਰਨ ਹੁਣ ਪੰਜਾਬੀ ਯਕੀਨ ਕਰਨਾ ਹੀ ਛੱਡ ਗਏ ਹਨ।

Previous articleਪੰਜਾਬ ਵਿੱਚ ਦੋ ਘੰਟਿਆਂ ਲਈ ਚੱਕਾ ਜਾਮ
Next article2 terrorists killed in J&K encounter