ਜੈਪੁਰ (ਸਮਾਜ ਵੀਕਲੀ) :ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਵਿਚ ਇਕ ਮੰਦਰ ਦੇ ਪੁਜਾਰੀ ਨੂੰ ਪੰਜ ਜਣਿਆਂ ਨੇ ਜ਼ਮੀਨੀ ਵਿਵਾਦ ਤੋਂ ਬਾਅਦ ਅੱਗ ਲਾ ਕੇ ਸਾੜ ਦਿੱਤਾ। ਉਸ ਦੀ ਮਗਰੋਂ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਾਬੂ ਲਾਲ ਵੈਸ਼ਨਵ ਨੂੰ ਬੁਕਨਾ ਪਿੰਡ ਵਿਚ ਤੇਲ ਪਾ ਕੇ ਸਾੜ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿਚ ਜੈਪੁਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਵੀਰਵਾਰ ਰਾਤ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
HOME ਰਾਜਸਥਾਨ ’ਚ ਪੁਜਾਰੀ ਨੂੰ ਤੇਲ ਪਾ ਕੇ ਸਾੜਿਆ