ਸੁਪਰੀਮ ਕੋਰਟ ਵੱਲੋਂ ਕਲੈਟ ਰੱਦ ਕਰਨ ਤੋਂ ਨਾਂਹ

ਨਵੀਂ ਦਿੱਲੀ (ਸਮਾਜ ਵੀਕਲੀ) :ਸੁਪਰੀਮ ਕੋਰਟ ਨੇ ਸਾਂਝਾ ਲਾਅ ਦਾਖ਼ਲਾ ਟੈਸਟ (ਕਲੈਟ)-2020 ਰੱਦ ਕਰਨ ਜਾਂ ਕੌਂਸਲਿੰਗ ਅਮਲ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਸ਼ਿਕਾਇਤ ਦੋ ਦਿਨਾਂ ਅੰਦਰ ਨਿਪਟਾਰਾ ਕਮੇਟੀ ਨੂੰ ਦੇਣ ਲਈ ਕਿਹਾ ਹੈ। ਕਲੈਟ 23 ਕੌਮੀ ਲਾਅ ਯੂਨੀਵਰਸਿਟੀਆਂ ਵਿੱਚ ਦਾਖ਼ਲਿਆਂ ਲਈ ਕੌਮੀ ਪੱਧਰ ਦੀ ਕੇਂਦਰੀਕ੍ਰਿਤ ਦਾਖਲਾ ਪ੍ਰੀਖਿਆ ਹੈ ਤੇ ਇਹ ਪ੍ਰੀਖਿਆ 28 ਸਤੰਬਰ ਨੂੰ ਲਈ ਗਈ ਸੀ।

Previous articleਬੀਐੱਸਐੱਫ ਵੱਲੋਂ ਤਿੰਨ ਬੰਗਲਾਦੇਸ਼ੀ ਕਾਬੂ
Next articleਮੋਦੀ ਤੇ ਜੈਸ਼ੰਕਰ ਵੱਲੋਂ ‘ਭਾਰਤੀ ਵਿਦੇਸ਼ ਸੇਵਾਵਾਂ’ ਦਿਹਾੜੇ ਦੀਆਂ ਵਧਾਈਆਂ