(ਸਮਾਜ ਵੀਕਲੀ)
ਇੱਕ ਪਿੰਡ ਸੀ। ਪਿੰਡ ਵਿੱਚ ਗ਼ਰੀਬ ਕਿਸਾਨ ਰਹਿੰਦਾ ਸੀ। ਗ਼ਰੀਬ ਕਿਸਾਨ ਦਾ ਇੱਕ ਪੁੱਤਰ ਸੀ। ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਸ ਦਾ ਨਾਂ ਸੀ ਗੋਪਾਲ। ਉਸੇ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ। ਉਸ ਦਾ ਇੱਕ ਪੁੱਤਰ ਸੀ। ਉਸ ਦਾ ਨਾਂ ਸੀ ਪਾਰੁਲ। ਪਾਰੁਲ ਦਾ ਜ਼ਿਆਦਾ ਧਿਆਨ ਘੁੰਮਣ – ਫਿਰਨ ਵਿੱਚ ਰਹਿੰਦਾ ਸੀ। ਉਹ ਖੇਡਦਾ ਰਹਿੰਦਾ। ਸ਼ਰਾਰਤਾਂ ਕਰਦਾ , ਪਰ ਪੜ੍ਹਾਈ ਵੱਲ ਕੋਈ ਧਿਆਨ ਨਾ ਦਿੰਦਾ। ਸਮਾਂ ਬੀਤਦਾ ਗਿਆ।ਗੋਪਾਲ ਤੇ ਪਾਰੁਲ ਦਸਵੀਂ ਜਮਾਤ ਵਿੱਚ ਹੋ ਗਏ। ਸਾਲਾਨਾ ਨਤੀਜੇ ਦਾ ਦਿਨ ਆ ਗਿਆ। ਗੋਪਾਲ ਜਮਾਤ ਵਿੱਚੋਂ ਪਹਿਲੇ ਨੰਬਰ ‘ਤੇ ਆਇਆ।ਜਦਕਿ ਪਾਰੂਲ ਫੇਲ੍ਹ ਹੋ ਗਿਆ।
ਗੋਪਾਲ ਕਾਲਜ ਤੇ ਫੇਰ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਪੂਰੀ ਕਰਕੇ ਕੁਲੈਕਟਰ ਬਣ ਗਿਆ। ਜਦ ਕਿ ਪਾਰੁਲ ਦਸਵੀਂ ਪਾਸ ਨਾ ਕਰ ਸਕਿਆ। ਸੇਠ ਦੀ ਮੌਤ ਤੋਂ ਬਾਅਦ ਪਾਰੁਲ ਨੇ ਜ਼ਮੀਨ – ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ ; ਕਿਉਂਕਿ ਉਹ ਬੁਰੀ ਸੰਗਤ ਵਿੱਚ ਪੈ ਗਿਆ ਸੀ। ਆਖਿਰ ਇੱਕ ਦਿਨ ਪਾਰੁਲ ਦੀ ਮੌਤ ਹੋ ਗਈ। ਪਰ ਗੋਪਾਲ ਨੇ ਸੱਚੇ ਮਨ ਨਾਲ ਪੜ੍ਹਾਈ ਕਰਕੇ ਆਪਣੇ ਮਾਤਾ – ਪਿਤਾ ਦਾ ਨਾਂ ਵੀ ਰੌਸ਼ਨ ਕੀਤਾ। ਇਹ ਸਭ ਗੋਪਾਲ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਸੀ। ਨਾਲ ਹੀ ਗੋਪਾਲ ਬੁਰੀ ਸੰਗਤ ਤੋਂ ਵੀ ਦੂਰ ਰਿਹਾ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly