ਮੈਂ ਪੰਜਾਬ ਪੱਗਾਂ ਵਾਲਿਆਂ ਦਾ

ਕਰਮਜੀਤ ਕੌਰ ਸਮਾਓ
(ਸਮਾਜ ਵੀਕਲੀ)
ਤੂੰ ਗੂੰਗੀ ਬੋਲੀ ਹੋਕੇ,
ਮਾਰਦੀ ਮਾਰ ਦਿੱਲੀਏ ਨੀ
ਤੇਰੇ ਤੋਂ ਕੀ ਉਮੀਦ ਸਾਨੂੰ,
ਤੂੰ ਗੱਦਾਰ ਦਿੱਲੀਏ ਨੀ,
ਤੂੰ ਖੋਹ ਖੋਹ ਕੇ ਮੁੱਢ ਤੋਂ ਹੀ,
ਸਾਡਾ ਹੱਕ ਖਾ ਲਿਆ ਸੀ,
ਮੈਂ ਪੰਜਾਬ ਪੱਗਾਂ ਵਾਲਿਆਂ ਦਾ,
ਤੂੰ ਦਿੱਲੀਏ ਟੋਪੀ ਵਾਲਿਆਂ ਦੀ I
ਤੂੰ ਉਦੋਂ ਵੀ ਨਾ ਬੋਲੀ,
ਜਦੋਂ ਚਾਂਦਨੀ ਚੌਂਕ ਕਹਿਰ ਹੋਇਆ ਸੀ,
ਗੁਰੂ ਸਾਡੇ ਨੇ ਸੀਸ ਦਿੱਤਾ,
ਤੈਥੋਂ ਨਾਲ ਵੀ ਗਿਆ ਖਲੋਇਆ ਨੀ,
ਤੂੰ ਬੇਕਾਰ ਹੈਂ ਭਰਿਸ਼ਟੇ ਲੀਡਰ ਵਾਂਗ,
ਤਾਂਹੀ ਤਾਂ ਸਾਨੂੰ ਤੜਫਾਇਆ ਨੀ,
ਮੈਂ ਪੰਜਾਬ ਪੱਗਾਂ ਵਾਲਿਆਂ ਦਾ,
ਤੂੰ ਦਿੱਲੀਏ ਟੋਪੀ ਵਾਲਿਆਂ ਦੀ I
ਵਿੱਚ ਚੌਰਾਸੀ ਪਤਾ ਸੀ ਤੈਨੂੰ,
ਗਲ ਪਾ ਟਾਇਰ ਰਤ ਸਾਡੀ ਡੁੱਲਣੀ,
ਖੂਨ ਦੀ ਹੋਲੀ ਖੇਡੀ ਜਿਹੜੀ,
ਸਾਡੀਆਂ ਪੁਸਤਾਂ ਕਦੇ ਨੀ ਭੁੱਲਣੀ,
ਭੁੱਲ ਜਾਣੇ ਸੀ ਜ਼ਖਮ ਸਾਰੇ,
ਜੇ ਸਜ਼ਾ ਗਦਾਰਾਂ ਨੂੰ ਦੇ ਜਾਂਦੀ ਨੀ,
ਮੈਂ ਪੰਜਾਬ ਪੱਗਾਂ ਵਾਲਿਆਂ ਦਾ,
ਤੂੰ ਦਿੱਲੀਏ ਟੋਪੀ ਵਾਲਿਆਂ ਦੀ I
ਹੁਣ ਫੇਰ ਤੇਰੇ ਕਪੁੱਤ ਦਿੱਲੀਏ,
ਚੜ ਆਗੇ ਸਾਡੇ ਕਿਸਾਨਾਂ ਤੇ,
ਅਸੀਂ ਸਦਾ ਯਕੀਨ ਕਰਦੇ ਰਹੇ,
ਨੀ ਤੇਰੇ ਝੂਠੇ ਜੇਹੇ ਫੁਰਮਾਨਾਂ ਤੇ,
ਹੁਣ ਜਾਗੇ ਧੱਕਾ ਨੀ ਸਹਿਣਾ ਫੌਜ ਭਾਵੇਂ,
ਆਜੇ ਅੰਡਾਣੀ, ਅੰਬਾਣੀ ਵਾਲਿਆਂ ਨੀ,
ਮੈਂ ਪੰਜਾਬ ਪੱਗਾਂ ਵਾਲਿਆਂ ਦਾ,
ਤੂੰ ਦਿੱਲੀਏ ਟੋਪੀ ਵਾਲਿਆਂ ਦੀ I
                 ਕਰਮਜੀਤ ਕੌਰ ਸਮਾਓ
                 ਜ਼ਿਲ੍ਹਾ ਮਾਨਸਾ I
Previous articleਮੇਰੀ ਮਾਂ
Next articleThis is the golden period for women’s hockey in India: Navneet